ਨਵਾਂਸ਼ਹਿਰ ਦੇ ਇਨ੍ਹਾਂ 5 ਪਿੰਡਾਂ ਲਈ ਚੰਗੀ ਖਬਰ, ਕੋਰੋਨਾ ਵਾਲੀਆਂ ਪਾਬੰਦੀਆਂ ਹਟੀਆਂ

0
971

ਨਵਾਂਸ਼ਹਿਰ . ਪੰਜਾਬ ਸਰਕਾਰ ਵੱਲੋਂ ਸੀਲ (ਕੰਨਟੇਨਮੈਂਟ ਪਲਾਨ) ਕੀਤੇ ਪਿੰਡਾਂ ਲਈ ਕੰਨਟੇਨਮੈਂਟ ਜ਼ੋਨ ਦੀਆਂ ਨਵੀਂਆਂ ਸੇਧਾਂ ਜਾਰੀ ਕਰਨ ਮਗਰੋਂ ਜ਼ਿਲ੍ਹੇ ਦੇ ਸੀਲ ਕੀਤੇ ਪਿੰਡਾਂ ਲਈ ਹਾਲਾਤ ਸੁਖਾਵੇਂ ਬਣਨ ਲੱਗੇ ਹਨ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪੰਜ ਪਿੰਡਾਂ ਨੂੰ ਕੰਨਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਤੋਂ ਮੁਕਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਅੱਜ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ’ਚ ਕਮਾਮ, ਬੂਥਗੜ੍ਹ, ਲੋਹਗੜ੍ਹ, ਤੇਜ਼ ਪਲਾਣਾ ਤੇ ਮਾਣੇਵਾਲ ਪਿੰਡ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀਆਂ ਸਮੇਂ ਸਮੇਂ ਆਉਣ ਵਾਲੀਆਂ ਸਿਫ਼ਾਰਸ਼ਾਂ ਤਹਿਤ ਕੰਨਟੇਨਮੈਂਟ ਪਲਾਨ ਤਹਿਤ ਸੀਲ ਹੋਰ ਰਹਿ ਗਏ ਪਿੰਡਾਂ ਨੂੰ ਵੀ ਪਾਬੰਦੀਆਂ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਭਵਿੱਖ ’ਚ ਕਿਸੇ ਵੀ ਉਸ ਪਿੰਡ ਜਾਂ ਵਾਰਡ ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਵੇਗਾ ਜਿੱਥੇ ਘੱਟੋ-ਘੱਟ 15 ਕੋਵਿਡ ਕੇਸ ਪਾਜ਼ਿਟਿਵ ਆਏ ਹੋਣਗੇ।