ਮਲੇਸ਼ੀਆ| ਪਿਆਰ ਅਤੇ ਰੋਮਾਂਸ ਦੀਆਂ ਕਹਾਣੀਆਂ ਲੋਕਾਂ ਨੂੰ ਆਕਰਸ਼ਤ ਕਰਦੀਆਂ ਹਨ। ਇਹ ਹੁਣ ਤੋਂ ਨਹੀਂ, ਸਦੀਆਂ ਤੋਂ ਹੈ, ਪਰ ਇਸ ਦੌਰਾਨ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਦਰਅਸਲ, ਇੱਕ ਅਮੀਰ ਕੁੜੀ ਨੇ ਆਪਣੇ ਪਿਆਰ ਲਈ 300 ਮਿਲੀਅਨ ਅਮਰੀਕੀ ਡਾਲਰ ਯਾਨੀ 2500 ਕਰੋੜ ਰੁਪਏ ਠੁਕਰਾ ਦਿੱਤੇ ਹਨ। ਇਸ ਤੋਂ ਬਾਅਦ ਉਸ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ।
2500 ਕਰੋੜ ਗਵਾਉਣ ਤੋਂ ਬਾਅਦ ਮਿਲਿਆ ਪਿਆਰ
ਇਹ ਕੁੜੀ ਹੈ ਮਲੇਸ਼ੀਆ ਦੀ ਵਾਰਿਸ ਐਂਜਲੀਨ ਫਰਾਂਸਿਸ, ਜਿਸ ਨੇ 2500 ਕਰੋੜ ਰੁਪਏ ਨੂੰ ਠੁਕਰਾ ਕੇ ਆਪਣੇ ਪਿਆਰ ਨੂੰ ਤਰਜੀਹ ਦਿੱਤੀ ਹੈ। ਕੁਝ ਲੋਕ ਇਸ ਕੁਰਬਾਨੀ ਬਾਰੇ ਜਾਣ ਕੇ ਹੈਰਾਨ ਹਨ ਅਤੇ ਉਨ੍ਹਾਂ ਦਾ ਸਵਾਲ ਹੈ ਕਿ ਕੀ ਪਿਆਰ ਸੱਚਮੁੱਚ ਅੰਨ੍ਹਾ ਹੁੰਦਾ ਹੈ? ਇਸ ਲਈ ਕੁਝ ਲੋਕ ਇਸ ਨੂੰ ਨੌਜਵਾਨਾਂ ਦਾ ਜੋਸ਼ ਦੱਸ ਰਹੇ ਹਨ। ਕੁੱਲ ਮਿਲਾ ਕੇ ਇਹ ਸੱਚ ਹੈ ਕਿ ਕੁੜੀ ਐਂਜਲੀਨ ਫਰਾਂਸਿਸ ਨੇ ਆਪਣੇ ਪ੍ਰੇਮੀ ਦੀ ਖ਼ਾਤਰ 2500 ਕਰੋੜ ਰੁਪਏ ਗੁਆ ਦਿੱਤੇ ਹਨ।
ਪੜ੍ਹਾਈ ਦੌਰਾਨ ਪਿਆਰ ਹੋ ਗਿਆ
ਬਿਜ਼ਨਸ ਮੈਗਨੇਟ ਖੂ ਕੇ ਪੇਂਗ ਅਤੇ ਸਾਬਕਾ ਮਿਸ ਮਲੇਸ਼ੀਆ ਪੌਲੀਨ ਚਾਈ ਦੇ ਘਰ ਜਨਮੀ, ਐਂਜਲੀਨਾ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਪਿਆਰ ਵਿੱਚ ਪੈ ਗਈ। ਮਲੇਸ਼ੀਆ ਦੇ ਬਿਜ਼ਨੈੱਸ ਟਾਈਕੂਨ ਦੀ ਬੇਟੀ ਐਂਜਲੀਨ ਫਰਾਂਸਿਸ ਅਤੇ ਜੇਡੀਆ ਫਰਾਂਸਿਸ ਦਾ ਪਿਆਰ ਇੰਨਾ ਜ਼ਿਆਦਾ ਸੀ ਕਿ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਐਂਜਲੀਨਾ ਨੇ ਜੇਡੀਆ ਨਾਲ ਵਿਆਹ ਕਰਨ ਲਈ ਆਪਣੇ ਪਿਤਾ ਦੀ ਦੌਲਤ, ਜੋ ਕਿ 2500 ਕਰੋੜ ਹੈ, ਨੂੰ ਠੁਕਰਾ ਦਿੱਤਾ।
ਘਰਦਿਆਂ ਨੇ ਇਕ ਟੁੱਕ ਕਿਹਾ ਸੀ, ਪ੍ਰੇਮੀ ਨੂੰ ਛੱਡੇ ਜਾਂ ਫਿਰ ਦੌਲਤ
ਦੱਸਿਆ ਜਾ ਰਿਹਾ ਹੈ ਕਿ ਐਂਜਲੀਨ ਦੇ ਪਿਤਾ ਨੇ 300 ਮਿਲੀਅਨ ਡਾਲਰ ਯਾਨੀ 2500 ਕਰੋੜ ਰੁਪਏ ਦੀ ਵੱਡੀ ਜਾਇਦਾਦ ਐਂਜਲੀਨ ਦੇ ਨਾਂ ‘ਤੇ ਛੱਡੀ ਸੀ। ਸ਼ਰਤ ਇਹ ਸੀ ਕਿ ਉਨ੍ਹਾਂ ਨੂੰ ਪਰਿਵਾਰ ਦੀ ਮਰਜ਼ੀ ਮੁਤਾਬਕ ਵਿਆਹ ਕਰਨਾ ਹੋਵੇਗਾ। ਐਂਜਲੀਨ ਅਤੇ ਜੇਡੀਆ ਦੀ ਮੁਲਾਕਾਤ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਹੋਈ ਸੀ। ਕੁਝ ਸਮੇਂ ਬਾਅਦ ਇਹ ਦੋਸਤੀ ਫਿਰ ਪਿਆਰ ਵਿੱਚ ਬਦਲ ਗਈ।




































