ਜਲੰਧਰ ਦੇ ਸਾਬਕਾ ਮੇਅਰ ਤੇ ਸੀਨੀਅਰ ਬੀਜੇਪੀ ਲੀਡਰ ਨੂੰ ਹਿਮਾਚਲ ‘ਚ ਚੋਣ ਪ੍ਰਚਾਰ ਦੌਰਾਨ ਪਿਆ ਦਿਲ ਦਾ ਦੌਰਾ

0
522

ਜਲੰਧਰ | ਹਿਮਾਚਲ ਚੋਣਾਂ ‘ਚ ਪ੍ਰਚਾਰ ਕਰ ਰਹੇ ਜਲੰਧਰ ਦੇ ਸਾਬਕਾ ਮੇਅਰ ਸੁਨੀਲ ਜਯੋਤੀ ਨੂੰ ਅੱਜ ਹਾਰਟ ਅਟੈਕ ਆ ਗਿਆ। ਉਨ੍ਹਾਂ ਨੂੰ ਜਲੰਧਰ ਲਿਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਸਟੰਟ ਪਏ ਹਨ।

ਬੀਜੇਪੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਕਾਂਗੜਾ ਜਿਲੇ ਦੀ ਫਤਿਹਪੁਰ ਵਿਧਾਨਸਭਾ ‘ਚ ਸੁਨੀਲ ਜਯੋਤੀ ਚੋਣ ਪ੍ਰਚਾਰ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਅੱਜ ਸਵੇਰੇ ਉਨ੍ਹਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਜਲੰਧਰ ਲਿਆਇਆ ਗਿਆ। ਇੱਥੋਂ ਦੇ ਨਿੱਜੀ ਹਸਪਤਾਲ ਸ਼੍ਰੀਮਨ ਵਿੱਚ ਉਨ੍ਹਾਂ ਨੂੰ ਸਟੰਟ ਲਗਾਏ ਗਏ। ਫਿਲਹਾਲ ਜਯੋਤੀ ਸ਼੍ਰੀਮਨ ਹਸਪਤਾਲ ਵਿੱਚ ਹੀ ਭਰਤੀ ਹਨ।