ਹੁਸ਼ਿਆਰਪੁਰ | ਪਿੰਡ ਖਾਨਪੁਰ ਥਿਆੜਾ ’ਚ 1 ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਰਿਸ਼ਤੇ ’ਚ ਨਾਨੀ ਲੱਗਦੀ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਡੀਐਸਪੀ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਸੂਚਨਾ ਮਿਲੀ ਕਿ ਪਿੰਡ ਵਿਚ ਬਜ਼ੁਰਗ ਔਰਤ ਦਾ ਕਤਲ ਹੋ ਗਿਆ ਹੈ। ਬਜ਼ੁਰਗ ਔਰਤ ਦੀ ਪਛਾਣ ਗਿਆਨ ਕੌਰ (65) ਪਤਨੀ ਆਤਮਾ ਰਾਮ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਇਹ ਕਤਲ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕੀਤਾ ਸੀ, ਦੋਸ਼ੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਨਪ੍ਰੀਤ ਹਾਲੇ ਫ਼ਰਾਰ ਹੈ ਪਰ ਕੁਝ ਲੋਕਾਂ ਨੂੰ ਰਾਊਂਡਅਪ ਕਰ ਲਿਆ ਹੈ।
ਲਾਸ਼ ਘਰ ‘ਚ ਫਰਸ਼ ‘ਤੇ ਪਈ ਸੀ। ਪਤਾ ਲੱਗਾ ਹੈ ਕਿ ਔਰਤ ਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ ਅਤੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ।