ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ 10-10 ਹਜ਼ਾਰ ਰੁਪਏ ਦੇ ਕੇ ਕੀਤੀ ਮਾਲੀ ਸਹਾਇਤਾ

0
1118

ਫਿਰੋਜ਼ਪੁਰ . ਕੋਰੋਨਾ ਸੰਕਟ ਵਿਚ ਰਾਹਤ ਦੇਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ 10- 10 ਹਜ਼ਾਰ ਰੁਪਏ ਦੇ ਕੇ ਮਾਲੀ ਸਹਾਇਤਾ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀਸੀ ਨੇ ਦੱਸਿਆ ਕਿ ਪਿੰਡ ਤੂਤ ਦੇ ਇੱਕ ਵਿਅਕਤੀ ਅੰਗਰੇਜ਼ ਸਿੰਘ ਵੱਲੋਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਸੀ ਕਿ ਉਸ ਦੀ ਪਤਨੀ ਗੁਰਮੀਤ ਕੌਰ ਦੀ ਲੱਤ ਟੁੱਟਣ ਕਰ ਕੇ ਇੱਕ ਵਾਰ ਆਪ੍ਰੇਸ਼ਨ ਹੋ ਚੁੱਕਿਆ ਹੈ ਤੇ ਹੁਣ ਦੂਜ਼ੀ ਵਾਰ ਆਪ੍ਰੇਸ਼ਨ ਹੋਣਾ ਹੈ, ਪਰ ਉਸ ਕੋਲ ਆਪ੍ਰੇਸ਼ਨ ਕਰਵਾਉਣ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਸੀ, ਉਸ ਦੀ ਮਾਲੀ ਸਹਾਇਤਾ ਚੰਗੀ ਨਾ ਹੋਣ ਕਾਰਨ ਡੀਸੀ ਵੱਲੋਂ ਰੈੱਡ ਕਰਾਸ ਸ਼ਾਖਾ ਦੇ ਫੰਡ ਵਿਚੋਂ ਅੰਗਰੇਜ ਸਿੰਘ ਨੂੰ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ।
ਇਸੇ ਤਰ੍ਹਾਂ ਹੀ ਪਿੰਡ ਹਸਤੀ ਵਾਲਾ ਦੇ ਇੱਕ ਵਿਅਕਤੀ ਮੁੱਖਾ ਦਾ ਪੱਤਰ ਪ੍ਰਾਪਤ ਹੋਇਆ ਸੀ, ਕਿ ਉਸ ਦੇ ਘਰ ਅਚਾਨਕ ਸਲੰਡਰ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਉਸ ਦੇ ਘਰ ਦਾ ਹੋਰ ਵੀ ਸਮਾਨ ਅਤੇ ਕੁਝ ਨਗਦੀ ਪੈਸੇ ਵੀ ਸੜ ਗਏ ਤੇ ਉਸ ਦੇ ਘਰ ਦੀ ਛੱਤ ਵੀ ਸੜ ਗਈ ਸੀ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੱਦਦ ਦੀ ਮੰਗ ਕੀਤੀ ਸੀ। ਡੀਸੀ ਨੇ ਦੱਸਿਆ ਕਿ ਉਸ ਦੀ ਮਾਲੀ ਹਾਲਾਤ ਚੰਗੀ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਫੰਡ ਵਿਚੋਂ ਉਸ ਨੂੰ 10 ਹਜ਼ਾਰ ਦੀ ਮਦਦ ਕੀਤੀ ਗਈ ਹੈ। ਇਸ ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਵੀ ਹਾਜ਼ਰ ਸਨ।