ਪੰਜਾਬ ‘ਚ ਕੋਰੋਨਾ ਨਾਲ 30ਵੀਂ ਮੌਤ, ਲੁਧਿਆਣਾ ‘ਚ ਮੌਤਾਂ ਦਾ ਅੰਕੜਾ ਹੋਇਆ 6

  0
  1396

  ਲੁਧਿਆਣਾ. ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਦੀ ਖਬਰ ਹੈ। ਇਹ ਮੌਤ ਲੁਧਿਆਣਾ ਜਿਲੇ ਵਿੱਚ ਹੋਈ ਹੈ। ਇਸ ਮੌਤ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ ਸੂਬੇ ਵਿੱਚ 30 ਹੋ ਚੁੱਕੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1800 ਦੇ ਕਰੀਬ ਪਹੁੰਚ ਗਈ ਹੈ।

  ਲੁਧਿਆਣਾ ਜਿਲੇ ਵਿੱਚ ਅੱਜ ਜਿਸ ਸ਼ਖਸ ਦੀ ਮੋਤ ਹੋਈ ਹੈ। ਉਸਦੀ ਉਮਰ ਕਰੀਬ 60 ਸਾਲ ਦੀ ਸੀ। ਉਹ ਨਾਂਦੇੜ ਸਾਹਿਬ ਤੋਂ ਪਰਤੇ ਸੀ ਅਤੇ ਹਾਰਟ ਪੈਸ਼ਂਟ ਸਨ। ਇਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਲੁਧਿਆਣਾ ਵਿੱਚ ਹੁਣ ਤੱਕ 125 ਮਾਮਲੇ ਸਾਹਮਣੇ ਆਏ ਹਨ।

  ਜਿਨ੍ਹਾਂ ਵਿਚੋਂ ਹੁਣ ਤੱਕ ਜਗਰਾਉਂ ਤੋਂ 24, ਲੁਧਿਆਣਾ ਇਸਟ – 40, ਲੁਧਿਆਣਆ ਵੈਸਟ ਤੋਂ 26, ਰਾਏਕੋਟ -7 ਖੰਨਾ-5, ਸਮਰਾਲਾ-16, ਪਾਇਲ ਤੋਂ 7 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 11 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਅੱਜ ਇਸ ਮੌਤ ਨਾਲ ਕੋਰੋਨਾ ਦਾ ਅੰਕੜਾ 6 ਤੱਕ ਪਹੁੰਚ ਗਿਆ ਹੈ।

  ਇਹ ਵਿਅਕਤੀ ਪਹਿਲਾ ਪਾਜੀਟਿਵ ਸੀ। ਇਨ੍ਹਾਂ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਰਿਪੋਰਟ ਹਾਰਟ ਅਟੈਕ ਨਾਲ ਹੋਈ ਹੈ। ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।