ਨਵੀਂ ਦਿੱਲੀ . ਕਿਸਾਨ ਬਿੱਲ ਨੂੰ ਲੈ ਕੇ ਬਵਾਲ ਵਿਚਾਲੇ ਵੱਡੀ ਖ਼ਬਰ ਇਹ ਹੈ ਕਿ ਸਰਕਾਰ ਅੱਜ MSP ਵਧਾਉਣ ਦਾ ਫੈਸਲਾ ਕਰਨ ਵਾਲੀ ਹੈ। ਇਸ ਲਈ ਕੈਬਨਿਟ ਦੀ ਬੈਠਕ ਸ਼ੁਰੂ ਹੋ ਗਈ ਹੈ। ਘੱਟੋ-ਘੱਟ ਸਮਰਥਨ ਮੁੱਲ ‘ਚ ਵਾਧੇ ਨੂੰ ਸੋਮਵਾਰ ਕੈਬਨਿਟ ‘ਚ ਮਨਜੂਰੀ ਮਿਲ ਸਕਦੀ ਹੈ। ‘ਏਬੀਪੀ ਨਿਊਜ਼’ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਣਕ ਦਾ MSP 85 ਰੁਪਏ ਕੁਇੰਟਲ ਵਧਾਇਆ ਜਾ ਸਕਦਾ ਹੈ। ਕਣਕ ਦਾ MSP 1840 ਤੋਂ ਵਧ ਕੇ 1,925 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ।
ਕੇਂਦਰੀ ਖੇਤੀ ਤੇ ਕਿਸਾਨ ਕਲਿਆਨ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਾਰ-ਵਾਰ ਦੁਹਰਾਇਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਪਹਿਲਾਂ ਹੀ ਤਰ੍ਹਾਂ ਜਾਰੀ ਰਹੇਗੀ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਕਾਲ ‘ਚ ਲਿਆਂਦੇ ਗਏ ਖੇਤੀ ਨਾਲ ਜੁੜੇ ਤਿੰਨ ਅਹਿਮ ਆਰਡੀਨੈਂਸ ਕਿਸਾਨਾਂ ਦੇ ਹਿੱਤ ‘ਚ ਹੈ। ਇਨ੍ਹਾਂ ਤਿੰਨਾਂ ਆਰਡੀਨੈਂਸਾਂ ਦੀ ਥਾਂ ਸੰਸਦ ਦੇ ਚਾਲੂ ਮਾਨਸੂਨ ਸੈਸ਼ਨ ‘ਚ ਲਿਆਂਦੇ ਗਏ ਤਿੰਨ ਬਿੱਲਾਂ ‘ਚੋਂ ਦੋ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ ‘ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਮੋਹਰ ਲਗਣ ਦਾ ਇੰਤਜ਼ਾਰ ਹੈ।
5 ਸਾਲ ‘ਚ 49,000 ਕਰੋੜ MSP ਦਾ ਭੁਗਤਾਨ ਕੀਤਾ ਗਿਆ
ਖੇਤੀ ਮੰਤਰੀ ਨੇ ਰਾਜਸਭਾ ‘ਚ ਦੋਵੇਂ ਬਿੱਲਾਂ ‘ਤੇ ਚਰਚਾ ਦੌਰਾਨ ਐਤਵਾਰ ਦੱਸਿਆ ਕਿ ਸਾਲ 2009-14 ਦੇ ਮੁਕਾਬਲੇ ਪਿਛਲੇ ਪੰਜ ਸਾਲ ‘ਚ ਫਸਲਾਂ ਲਈ ਕਿਸਾਨਾਂ ਨੂੰ MSP ਭੁਗਤਾਨ 75 ਗੁਣਾ ਵਧਿਆ ਹੈ। ਪਿਛਲੇ ਪੰਜ ਸਾਲ ‘ਚ 645 ਕਰੋੜ ਰੁਪਏ ਦੇ ਮੁਕਾਬਲੇ 49,000 ਕਰੋੜ ਰੁਪਏ MSP ਦਾ ਭੁਗਤਾਨ ਕੀਤਾ ਗਿਆ ਹੈ। ਇਸ ਤਰ੍ਹਾਂ 2009-14 ਦੇ ਮੁਕਾਬਲੇ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨਾਂ ਲਈ MSP ਭੁਗਤਾਨ 10 ਗੁਣਾ ਵਧਿਆ ਹੈ। ਪਿਛਲੇ ਪੰਜ ਸਾਲ ‘ਚ 2,460 ਕਰੋੜ ਰੁਪਏ ਦੇ ਮੁਕਾਬਲੇ 25,000 ਕਰੋੜ ਰੁਪਏ MSP ਭੁਗਤਾਨ ਕੀਤਾ ਗਿਆ।