ਤਰਨਤਾਰਨ : ਨਿੱਜੀ ਹਸਪਤਾਲ ‘ਚ ਹਥਿਆਰਬੰਦ ਨੌਜਵਾਨਾਂ ਨੇ ਕੀਤੀ ਭੰਨਤੋੜ, ਸਟਾਫ ਨੂੰ ਕੁੱਟਿਆ, ਮਰੀਜ਼ ਵੀ ਨੀਂ ਬਖਸ਼ੇ

0
1095


ਤਰਨਤਾਰਨ|
ਤਰਨਤਾਰਨ ਨੇੜਲੇ ਚਬਾਲ ਦੇ ਇਕ ਨਿੱਜੀ ਹਸਪਤਾਲ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਇਥੇ ਕੰਮ ਕਰਨ ਵਾਲੇ ਇਕ ਸਟਾਫ ਮੈਂਬਰ ਨੇ ਹੀ ਆਪਣੇ ਦੋਸਤਾਂ ਨਾਲ ਰਲ਼ ਕੇ ਹਸਪਤਾਲ ਵਿਚ ਭਾਰੀ ਭੰਨਤੋੜ ਕੀਤੀ।

ਇਸ ਸਾਰੀ ਵਾਰਦਾਤ ਦੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ। 10-12 ਹਥਿਆਰਬੰਦ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਹਸਪਤਾਲ ਵਿਚ ਤੇਜ਼ਧਾਰ ਹਥਿਆਰਾਂ ਨਾਲ ਆਉਂਦੇ ਹਨ ਤੇ ਹਸਪਤਾਲ ਵਿਚ ਭਾਰੀ ਤੋੜਭੰਨ ਕਰਦੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਇਕ ਸਟਾਫ ਮੈਂਬਰ ਦਾ ਹੀ ਇਸ ਵਿਚ ਹੱਥ ਹੈ। ਉਸਨੇ ਹੀ ਆਪਣੇ ਦੋਸਤਾਂ ਦੀ ਮਦਦ ਨਾਲ ਹਸਪਤਾਲ ਵਿਚ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਹਸਪਤਾਲ ਵਿੱਚ ਭੰਨਤੋੜ ਕੀਤੀ ਹਸਪਤਾਲ ਦੇ ਸਟਾਫ ਦੀ ਵੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਹਸਪਤਾਲ ਵਿੱਚੋਂ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਨੂੰ ਲਿਆ ਕੇ ਕੀਤੀ ਗੁੰਡਾਗਰਦੀ ਹਸਪਤਾਲ ਵਿੱਚ ਮਰੀਜ਼ਾਂ ਦੀ ਕੁੱਟਮਾਰ ਵੀ ਕੀਤੀ ਗਈ। ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ