ਹੁਸ਼ਿਆਰਪੁਰ . ਹਿੰਦੁਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਔਰਤ ਅਫਸਰ ਨੇ ਫੌਜ ਦਿਹਾੜੇ ‘ਤੇ ਮਰਦਾਂ ਦੀ ਪਰੇਡ ਦੀ ਅਗਵਾਈ ਕਰਨ ਦਾ ਰਿਕਾਰਡ ਬਣਾਇਆ ਹੈ। ਬੁੱਧਵਾਰ ਨੂੰ ਕੈਪਟਨ ਤਾਨੀਆ ਸ਼ੇਰਗਿੱਲ ਨੇ ਇਹ ਮਾਨ ਹਾਸਲ ਕੀਤਾ। ਆਰਮੀ ‘ਚ ਕੈਪਟਨ ਤਾਨੀਆ ਹੁਣ 26 ਜਨਵਰੀ ਨੂੰ ਨਵੀਂ ਦਿੱਲੀ ‘ਚ ਹੋਣ ਵਾਲੀ ਪਰੇਡ ਦੀ ਅਗੁਵਾਈ ਵੀ ਕਰੇਗੀ। ਪਿਛਲੇ ਸਾਲ ਕੈਪਟਨ ਭਾਵਨਾ ਕਸਤੂਰੀ ਨੇ ਗਣਤੰਤਰ ਦਿਵਸ ਦੀ ਪਹਿਲੀ ਮਰਦਾਂ ਦੀ ਪਰੇਡ ਦੀ ਅਗਵਾਈ ਕੀਤੀ ਸੀ।
ਹੁਸ਼ਿਆਰਪੁਰ ਦੇ ਗੜਦੀਵਾਲਾ ਪਿੰਡ ਦੀ ਰਹਿਣ ਵਾਲੀ ਤਾਨੀਆ ਪਰਿਵਾਰ ਦੀ ਚੋਥੀ ਪੀੜੀ ਹੈ ਜੋ ਫੌਜ ‘ਚ ਕੰਮ ਕਰ ਰਹੀ ਹੈ। ਉਹਨਾਂ ਦੇ ਪਿਤਾ ਸੂਰਤ ਸਿੰਘ ਸ਼ੇਰਗਿੱਲ 101 ਮੀਡੀਅਮ ਰੇਜੀਮੈਂਟ (ਤੋਪਖਾਨਾ), ਦਾਦਾ ਹਰੀ ਸਿੰਘ 14ਵੀਂ ਸ਼ਾਸਤਰ ਰੇਜੀਮੈਂਟ (ਬਖਤਰਬਾਦ) ਅਤੇ ਪੜਦਾਦਾ ਗੰਡਾ ਸਿੰਘ ਸਿੱਖ ਰੇਜੀਮੈਂਟ ‘ਚ ਸੈਨਿਕ ਰਹਿ ਚੁੱਕੇ ਹਨ। ਪਿਤਾ ਬਾਅਦ ‘ਚ ਸੀਆਰਪੀਐਫ ਨਾਲ ਜੁੜ ਗਏ ਸਨ। ਉਹਨਾਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਤਾਨੀਆ ਨੇ ਨਾਗਪੁਰ ਯੂਨੀਵਰਸਿਟੀ ਤੋਂ ਇਲੈਕਟ੍ਰੋਨਿਕ ਅਤੇ ਕਮਯੂਨਿਕੇਸ਼ਨ ‘ਚ ਬੀਟੈਕ ਕੀਤਾ ਸੀ ਅਤੇ ਮਾਰਚ 2017 ‘ਚ ਅਫਸਰ ਟ੍ਰੇਨਿੰਗ ਅਕੈਡਮੀ ‘ਚ ਸ਼ਾਮਿਲ ਹੋ ਗਈ ਸੀ।
26 ਜਨਵਰੀ ਨੂੰ ਗਣਤੰਤਰ ਦਿਵਸ ਦੀ ਵੀ ਤਾਨੀਆ ਅਗਵਾਈ ਕਰੇਗੀ …