ਮੁਬੰਈ . ਭਾਰਤ ਵਿਚ ਟਿੱਕ-ਟੌਕ ਐਪ ਚਾਹਣ ਵਾਲੀਆਂ ਦੀ ਕਮੀ ਨਹੀਂ ਹੈ। ਹਰ ਉਮਰ ਦੇ ਲੋਕ ਟਿੱਕ-ਟੌਕ ਨੂੰ ਇਸਤੇਮਾਲ ਕਰਨਾ ਪੰਸਦ ਕਰਦੇ ਹਨ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਗੂਗਲ ਨੇ ਆਪਣਾ ਸ਼ੋਰਟ ਵੀਡਿਓ ਮੇਕਿੰਗ ਐਪ ਲਾਂਚ ਕਰ ਦਿੱਤਾ ਹੈ। ਇਸ ਐਪ ਦਾ ਨਾਂ Google Tangi ਹੈ। ਇਸ ਨੂੰ ਗੂਗਲ ਦੀ Area120 ਟੀਮ ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਹ ਇੱਕ ਸੋਸ਼ਲ ਵੀਡਿਓ ਸ਼ੇਅਰਿੰਗ ਐਪ ਹੈ, ਜਿਸ ਨੂੰ How To ਮਤੱਲਬ ਕਿਸੀ ਵੀ ਔਖੇ ਕੰਮ ਨੂੰ ਘਰ ਵਿਚ ਹੀ ਅਸਾਨੀ ਨਾਲ ਕਰਕੇ ਇਸ ਐਪ ਤੇ ਪਾ ਸਕਦੇ ਹੋ।
ਹਾਲੇ ਇਹ ਐਪ ਸਿਰਫ ਐਪਲ ਸਟੋਰ ਅਤੇ ਵੈਬ ‘ਤੇ ਡਾਊਨਲੋਡ ਵਾਸਤੇ ਮੁਫਤ ਉਪਲਬਦ ਕਰਾਇਆ ਗਿਆ ਹੈ। ਇਹ ਐਪ ਯੂਰੋਪੀਅਨ ਯੂਨੀਅਨ ਨੂੰ ਛੱਡ ਕੇ ਦੁਨਿਆਂ ਦੇ ਸਾਰੇ ਇਲਾਕਿਆਂ ਵਿਚ ਉਪਲਬਦ ਹੈ। ਐਂਡਰਾਇਡ ਯੂਜ਼ਰ ਵਾਸਤੇ ਇਹ ਕਦੋਂ ਗੂਗਲ ਸੋਟਰ ਤੇ ਕਦੋਂ ਮਿਲੇਗਾ ਇਸ ਦੀ ਜਾਣਕਾਰੀ ਕੰਪਨੀ ਨੇ ਹਾਲੇ ਨਹੀਂ ਦਿੱਤੀ ਹੈ।
ਇਹ ਐਪ ਵੀ ਟਿੱਕ-ਟੌਕ ਵਾਂਗ ਹੀ ਕੰਮ ਕਰਦੀ ਹੈ। Google Tangi ਵਿਚ ਵੀ 60 ਸੈਂਕਡ ਦੀ ਵੀਡਿਓ ਬਣਾ ਸਕਦੇ ਹੋ। ਟਿੱਕ-ਟੌਕ ਦਾ ਇਸਤੇਮਾਲ ਏਂਟਰਟੇਨਮੇਂਟ ਵਾਸਤੇ ਕਰਦੇ ਹਨ ਪਰ Google Tangi ਨੂੰ ਖਾਸ ਏਜ਼ੂਕੇਸ਼ਨ ਵਾਸਤੇ ਤਿਆਰ ਕੀਤਾ ਗਿਆ ਹੈ। ਐਪ ਵਿਚ ਕੂਕਿੰਗ, ਲਾਇਫਸਟਾਇਲ, ਆਰਟ, ਫੈਸ਼ਨ ਅਤੇ ਬਿਯੂਟੀ ਵਰਗੀਆਂ ਕੈਟਾਗਰੀਆਂ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।