ਕਾਰ ਸਵਾਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ‘ਤੇ ਨੌਜਵਾਨਾਂ ਨੇ ਕੀਤਾ ਇੱਟਾਂ ਨਾਲ ਹਮਲਾ, ਭੰਨੇ ਸ਼ੀਸ਼ੇ

0
774
ਚੰਡੀਗੜ੍ਹ | PU ਦੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਗੇਟ ਨੰਬਰ 3 ਨੇੜੇ 4 ਨੌਜਵਾਨਾਂ ਦੀ ਲੜਾਈ ਹੋ ਗਈ। ਐਂਡੇਵਰ ਸਵਾਰਾਂ ਨੇ ਵਿਦਿਆਰਥੀ ਦੀ ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਇੱਟਾਂ ਅਤੇ ਟਾਈਲਾਂ ਮਾਰ ਕੇ ਉਸ ਦੀ ਕੁੱਟਮਾਰ ਕੀਤੀ।
ਹਮਲੇ ਤੋਂ ਬਾਅਦ ਉਹ ਫਰਾਰ ਹੋ ਗਏ। ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਦੋਵਾਂ ਕਾਰ ਚਾਲਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਨੌਜਵਾਨ ਦੇ ਬਿਆਨ ‘ਤੇ ਕੇਸ ਦਰਜ ਕਰ ਲਏ ਹਨ।
ਜ਼ਖਮੀ ਕਾਰ ਸਵਾਰ ਨੇ ਦੱਸਿਆ ਕਿ ਉਹ ਹੋਸਟਲ ਵੱਲ ਜਾ ਰਿਹਾ ਸੀ ਕਿ 4 ਨੌਜਵਾਨਾਂ ਨੇ ਉਸ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਮੁਲਜ਼ਮ ਹਰਿਆਣਾ ਦੇ ਪਿੰਜੌਰ ਨੰਬਰ ਵਾਲੀ ਕਾਰ ਵਿਚ ਜਾ ਰਹੇ ਸਨ। ਗੱਡੀ ਚਲਾਉਂਦੇ ਸਮੇਂ ਸੜਕ ‘ਤੇ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ।