ਆਪਣੇ ਲਿਖੇ ਗੀਤ ਹੀ ਗਾਉਂਦੇ ਨੇ ਇਹ 10 ਪੰਜਾਬੀ ਸਿੰਗਰ, ਦੁਨੀਆਂ ‘ਚ ਹੈ ਨਾਂ

0
1483

ਜਸਮੀਤ ਸਿੰਘ |ਜਲੰਧਰ

ਪੰਜਾਬੀ ਸੰਗੀਤ ਇਸ ਸਮੇਂ ਪੂਰੀ ਦੁਨਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਇਸ ਜਗਤ ਨੂੰ ਅੱਗੇ ਲਿਜਾਣ ਵਿੱਚ ਉਨ੍ਹਾਂ ਗਾਇਕਾਂ ਦਾ ਵੱਡਾ ਯੋਗਦਾਨ ਹੈ ਜਿਹੜੇ ਕਿ ਖੁਦ ਗੀਤ ਲਿਖਕੇ ਗਾਉਂਦੇ ਹਨ। ਆਉਂ ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਸਿੰਗਰਾਂ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਖ਼ੁਦ ਦੇ ਗੀਤ ਗਾਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ।

ਗੁਰਦਾਸ ਮਾਨ

ਪੰਜਾਬੀ ਗਾਇਕੀ ਦਾ ਬਾਬਾ ਬੌਹੜ ਮੰਨੇ ਜਾਂਦੇ ਗੁਰਦਾਸ ਮਾਨ ਦਾ ਜਿੰਨਾ ਨਾਂ ਗਾਇਕੀ ਦੇ ਕਾਰਨ ਬਣਿਆ ਹੈ ਉਸ ਤੋਂ ਜ਼ਿਆਦਾ ਇੱਜ਼ਤ ਉਨ੍ਹਾਂ ਨੂੰ ਗੀਤਾਂ ਦਾ ਸਾਫ਼ ਤੋ ਸੁਚੱਜੇ ਬੋਲਾਂ ਨੇ ਦਿਵਾਈ ਹੈ। ਕਦੇ ਸਿਰਫ਼ ਗੀਤਕਾਰ ਦੇ ਤੌਰ ‘ਤੇ ਜਾਣੇ ਜਾਂਦੇ ਗੁਰਦਾਸ ਮਾਨ ਨੇ ਜਿਵੇਂ ਵੀ ਗਾਇਕੀ ਦੇ ਮੈਦਾਨ ਵਿੱਚ ਪੈਰ ਰੱਖਿਆ, ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਰਹੀ। ਇਕ ਅਨੁਮਾਨ ਮੁਤਾਬਿਕ ਗੁਰਦਾਸ ਮਾਨ ਆਪਣੀ ਜ਼ਿੰਦਗੀ ਵਿੱਚ 1000 ਤੋਂ ਜ਼ਿਆਦਾ ਗਾਣੇ ਲਿਖ ਤੇ ਗਾ ਚੁੱਕੇ ਹਨ। ਉਨ੍ਹਾਂ ਦੀ ਇਹ ਲੜੀ ਅੱਜ ਵੀ ਜਾਰੀ ਹੈ।

ਮਾਨ ਦੇ ਕੁੱਝ ਹਿੱਟ ਗਿੱਤ : ਦਿਲ ਹੋਣਾ ਚਾਹਿਦਾ ਜਵਾਨ, ਜਾਦੂਗਰਿਆਂ, ਲੜ ਗਿਆ ਪੇਚਾ, ਆਜਾ ਸੱਜਣਾ, ਇਸ਼ਕ ਦਾ ਗਿੱਧਾ, ਪੰਜ਼ੀਰੀ, ਹੀਰ, ਦਿਲ ਦਾ ਬਾਦਸ਼ਾਹ, ਵਿਲਾਯਤਨ, ਇਸ਼ਕ ਨਾ ਦੇਖੇ ਜ਼ਾਤ, ਬੂਟ ਪਾਲੀਸ਼ਾਂ

ਸਿੱਧੂ ਮੂਸੇ ਵਾਲਾ

ਇਲੈਕਟਰਿਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕਰ ਚੁੱਕਾ ਸਿੱਧੂ ਮੌਜੂਦਾ ਦੌਰ ਵਿੱਚ ਵੱਡਾ ਨਾਮ ਬਣ ਕੇ ਉੱਭਰ ਰਿਹਾ ਹੈ। ਸਿੱਧੂ ਮੁਸੇ ਵਾਲੇ ਨੇ ਆਪਣੇ ਬੋਲਾਂ ਕਾਰਨ ਹੀ ਲੋਕਾਂ ਦੇ ਦਿਲਾਂ ਵਿੱਚ ਜਗ੍ਹਾਂ ਬਣਾਈ ਹੈ। ਇਸ ਸਮੇਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਿੱਧੂ ਚਰਚਿੱਤ ਨਾਮ ਹੈ। ਉਸਦੇ ਕਈ ਗਾਣੇ ਸ਼ੋਸ਼ਲ ਮੀਡਿਆ ‘ਤੇ ਕਾਫ਼ੀ ਮਕਬੂਲ ਹੋ ਰਹੇ ਹਨ। ਸਿੱਧੂ ਨੂੰ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੀ ਗੀਤ ‘ਸੋ ਹਾਈ’ ਨੇ ਦਿਵਾਈ ਸੀ। ਸਿੱਧੂ ਸਿੰਗਲ ਟਰੈਕ ਦਾ ਬਾਦਸ਼ਾਹ ਬਣ ਕੇ ਸਾਹਮਣੇ ਆ ਰਿਹਾ ਹੈ।

ਸਿੱਧੂ ਦੇ ਕੁੱਝ ਮਕਬੂਲ ਗੀਤ : ਜ਼ੀ ਵੈਗਨ, ਸੋ ਹਾਈ, ਇਸਾ ਜੱਟ, ਟੋਚਨ, ਸੈਲਫਮੇਡ, ਫੇਮਸ, ਵਾਰਨਿੰਗ ਸ਼ਾੱਟ, ਡਾਲਰ, ਧੱਕਾ ਆਦਿ।

ਬੱਬੂ ਮਾਨ

20ਵੀਂ ਸਦੀ ਦੀ ਸ਼ੁਰੁਆਤ ਵਿੱਚ ਜਿਨ੍ਹਾਂ ਨਾਮ ਬੱਬੂ ਮਾਨ ਨੇ ਕਮਾਇਆ, ਉਨ੍ਹਾਂ ਕਿਸੇ ਹੋਰ ਗਾਇਕ ਨੂੰ ਸ਼ਾਇਦ ਹੀ ਮਿਲੇ। 1997 ਵਿੱਚ ਸੱਜਣ ਰੁਮਾਲ ਦੇ ਗਿਆ ਤੋਂ ਸ਼ੁਰੂਆਤ ਕਰਨ ਵਾਲੇ ਬੱਬੂ ਨੇ 1999 ਵਿੱਚ ਆਈ ‘ਤੂੰ ਮੇਰੀ ਮਿਸ ਇੰਡੀਆ’ ਤੋਂ ਮਸ਼ਹੂਰੀ ਹਾਸਲ ਕੀਤੀ। ਜਦ ਉਨ੍ਹਾਂ ਨੇ 2001 ਵਿੱਚ ‘ਸਾਉਣ ਦੀ ਝੜੀ’ ਐਲਬਮ ਰਿਲੀਜ਼ ਕੀਤੀ ਤਾਂ ਉਸ ਨਾਮ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਗਿਆ। ਹਿੰਦੀ ਗਾਇਕੀ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਾਦਾ ਰਹਾ, ਕਰੂਕ, ਸਾਹਬ, ਬੀਵੀ ਤੇ ਗੈਂਗਸਟਰ, ਟੀਟੂ ਐਮਬੀਏ, ਅਤੇ 31 ਅਕਤੂਬਰ ‘ਚ ਵੀ ਗਾਇਆ।

ਬੱਬੂ ਮਾਨ ਦੇ ਕੁੱਝ ਹਿੱਟ ਗੀਤ : ਸਾਉਣ ਦੀ ਝੜੀ, ਚੰਨ ਚਾਨਣੀ, ਰਾਤ ਗੁਜ਼ਾਰ ਲਈ, ਦਿਲ ਤਾਂ ਪਾਗਲ ਹੈ, ਇਸ਼ਕ, ਕਬਜ਼ਾ, ਪਿੰਡ ਪੈਹਰਾ ਲੱਗਦਾ ਤੇ ਟੱਚ ਵੁੱਡ।

ਸਤਿੰਦਰ ਸਰਤਾਜ

ਤੀਸਰੀ ਕਲਾਸ ‘ਚ ਪੜ੍ਹਦੇ ਹੀ ਸਤਿੰਦਰ ਸਟੇਜੀ ਉੱਤੇ ਗਾਉਣ ਦੇ ਕਾਬਲ ਹੋ ਗਿਆ ਸੀ। ਸਤਿੰਦਰ ਪਹਿਲੀ ਵਾਰ 1999 ‘ਚ ਜੀ ਟੀਵੀ ਦੇ ਚੈਨਲ ਦੇ ਇਕ ਪ੍ਰੋਗਰਾਮ ‘ਇੰਤਾਕਸ਼ਨੀ’ ਵਿੱਚ ਨਜ਼ਰ ਆਇਆ ਸੀ। ਇਸ ਪ੍ਰੋਗਰਾਮ ਨੂੰ ਅਨੂ ਕਪੂਰ ਹੋਸਟ ਕਰ ਰਹੇ ਸਨ। ਫਿਰ ਹੌਲੀ-ਹੌਲੀ 2014 ‘ਚ ਉਨ੍ਹਾਂ ਨੂੰ ਪ੍ਰਸਿੱਧ ਰਾਇਲ ਅਲਬਰਟ ਹਾਲ ‘ਚ ਗਾਉਣ ਦਾ ਮੌਕਾ ਵੀ ਮਿਲਿਆ। ਸਤਿੰਦਰ ਨੇ ਸਭ ਤੋਂ ਪਹਿਲਾ ਮਕਬੂਲ ਗੀਤ ‘ਸਾਈ’ ਰਿਹਾ। ਇਸ ਦੇਂ ਬਾਅਦ ਉਨ੍ਹਾਂ ਨੇ ਆਪਣੇ ਲਿਖੇ ਕਈ ਹਿੱਟ ਗੀਤ ਗਾਏ।

ਸਤਿੰਦਰ ਦੇ ਕੁੱਝ ਹਿੱਟ ਗੀਤ : ਇਬਾਦਤ, ਚੀਰੇ ਵਾਲਾ ਸਰਤਾਜ਼, ਤੇਰੇ ਕੁਰਬਾਨ, ਹਜ਼ਾਰੇ ਵਾਲਾ ਮੁੰਡਾ, ਨਿੱਕੀ ਜਿਹੀ ਕੁੜੀ, ਉਡਾਰੀਆਂ।

ਕਰਨ ਔਜਲਾ

ਕਰਨ ਉਸ ਵਕਤ ਸਿਰਫ਼ 9 ਸਾਲ ਦੇ ਸਨ। ਜਦ ਉਸ ਦੇ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਡ ਹੋ ਗਿਆ। ਇਸ ਤੋਂ ਬਾਅਦ ਕਰਨ ਨੂੰ ਉਨ੍ਹਾਂ ਦੇ ਅੰਕਲ ਦੇ ਪਾਲਿਆ। ਕਹਿੰਦੇ ਹਨ ਇੱਕ ਵਿਆਹ ਦੌਰਾਨ ਕਰਨ ਨੇ ਆਪਣਾ ਲਿਖਿਆ ਗੀਤ ਗਾਇਕ ਜੱਸੀ ਗਿੱਲ ਨੂੰ ਦਿੱਤਾ ਸੀ। ਜੱਸੀ ਇਹ ਗਾਣਾ ਗਾਕੇ ਹਿੱਟ ਹੋ ਗਿਆ। ਇਸ ਤੋਂ ਬਾਅਦ ਕਰਨ ਦੀ ਵੀ ਗੁੱਡੀ ਚੜ ਗਈ। ਕੈਨੇਡਾ ਦੇ ਸਕੂਲ ਤੋਂ ਹਾਈ ਸਕੂਲ ਦੀ ਡਿਗਰੀ ਲੈਣ ਤੋਂ ਬਾਅਦ ਕਰਨ ਨੇ ਦੀਪ ਜੰਡੂ, ਐਲੀ ਮਾਂਗਟ ਨਾਲ ਰਹਿੰਦੇ ਹੋਏ ਇੱਕ ਦਿੰਨ ਆਪਣੇ ਲਿਖੇ ਗੀਤ ਖ਼ੁਦ ਹੀ ਗਾਉਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਕਰਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਹੁਣ ਉਹ ਬੜੀ ਤੇਜ਼ੀ ਨਾਲ ਸਫ਼ਲਤਾ ਹਾਸਿਲ ਕਰ ਰਿਹਾ ਹੈ।  

ਕਰਨ ਦੇ ਹਿੱਟ ਗੀਤ : ਡੌਂਟ ਲੁੱਕ, ਚਿੱਟਾ ਕੁੜਤਾ, ਡੋਂਟ ਵਰੀ, ਹਿੰਟ, ਸ਼ੇਖ਼, ਝਾਂਜ਼ਰ ਅਤੇ ਰੈਡ ਆਈ।

ਹੈਪੀ ਰਾਏਕੋਟੀ

ਕਰੀਬ 15 ਫ਼ਿਲਮਾਂ ‘ਚ ਗੀਤ ਲਿਖ ਚੁੱਕੇ ਹੈਪੀ ਰਾਏਕੋਟੀ ਨੂੰ ਲੋਕਪ੍ਰਿਅਤਾ 2014 ‘ਚ ਆਏ ਗੀਤ ਜਾਨ ਤੋਂ ਮਿਲੀ ਸੀ। ਇਸਤੋਂ ਬਾਅਦ ਲਦੇਨ, ਬਾਪੂ ਜ਼ਿੰਮੀਦਾਰ, 7 ਕਨਾਲ, ਪਾਗਲ, ਮੈਂ ਤਾਂ ਵੀ ਪਿਆਰ ਕਰਦਾ, ਅੱਖਿਆਂ, ਜ਼ਿੰਦਾ ਵਰਗੇ ਗੀਤ ਲਿਖੇ ਤੇ ਗਾਏ।

ਵੀਤ ਬਲਜੀਤ

ਭਾਵੇਂ ਵੀਤ ਬਲਜੀਤ ਨੂੰ ਸ਼ੁੱਧ ਗੀਤਕਾਰ ਮੰਨਿਆ ਜਾਂਦਾ ਹੈ ਪਰ ਉਸ ਨੇ ਆਪਣੀ ਗਾਇਕੀ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ। ਵੀਤ ਨੇ ਜੋ ਵੀ ਲਿਖ ਕੇ ਗਾਇਆ ਉਹ ਕਾਫ਼ੀ ਮਕਬੂਲ ਹੋਇਆ।

ਵੀਤ ਦੇ ਕੁੱਝ ਹਿੱਟ ਗੀਤ : ਲੈਂਡ ਕਰੂਜ਼ਰ, ਬੇਰੀ, ਟੀਅਰਜ਼, ਮੁੰਡਾ ਕੋਹਿਨੂਰ, ਮੜ੍ਹੀ, ਜੀਟੀ  ਰੋਡ, ਤਾਜ਼, ਪੁਲਿਸ, ਮੋਰਨੀ ਆਦਿ।

ਸਿੰਘਾ

ਕਰੀਬ 3 ਸਾਲ ‘ਚ ਹੀ ਸ਼ੋਸ਼ਲ ਮੀਡਿਆ ‘ਤੇ ਆਪਣੇ ਗੀਤਾਂ ਦੇ ਕਾਰਨ ਚਰਚਾ ਬਟੋਰ ਰਿਹਾ ਸਿੰਘਾ ‘ਜੱਟ ਦੀ ਕਲਿੱਪ’ ਗੀਤ ਤੋਂ ਮਸ਼ਹੂਰ ਹੋਇਆ ਸੀ। ਆਪਣੇ ਗੀਤ ਦੇ ਬੋਲਾਂ ਕਾਰਣ ਸੁਰੱਖੀਆਂ ਬਟੋਰ ਰਹੇ ਸਿੰਘਾ ਨੇ ਕਰੋਨਾ ਮਹਾਮਾਰੀ ਦੇ ਸਮੇਂ ‘ਚ ‘ਲੌਕਡਾਊੁਨ’ ਗੀਤ ਗਾਕੇ ਖ਼ੂਬ ਚਰਚਾ ਬਟੋਰੀ।

ਸਿੰਘਾ ਦੇ ਕੁੱਝ ਹਿੱਟ ਗੀਤ : ਸ਼ੈਹ, ਕੰਪੀਟ, ਮੁੰਡੀਰ, ਆਸਕਰ, ਜੱਟ ਦੀ  ਇਗੋ, ਯਾਰ ਜੱਟ ਦੇ,  ਫੋਟੋ, ਬਲੈਕਿਆ ਆਦਿ

ਬਾਦਸ਼ਾਹ

2006 ‘ਚ ਯੋ ਯੋ ਹਨੀ ਸਿੰਘ ਨਾਲ ਮਾਫਿਆ ਮੁੰਡੀਰ ਗਾਣੇ ਦੇ ਕਾਰਣ ਚਰਚਾ ‘ਚ ਆਏ ਬਾਦਸ਼ਾਹ ਨੂੰ ਬਾਲੀਵੁੱਡ ‘ਚ ਅਜਿਹੀ ਸਫ਼ਲਤਾ ਮਿਲੀ ਕਿ ਉਨ੍ਹਾਂ ਦਾ ਨਾਮ ਅਤੇ ਗੀਤ ਬੱਚੇ-ਬੱਚੇ ਦੀ ਜੁਬਾਨ ਤੇ ਹੈ। ਬਾਦਸ਼ਾਹ ਅਜਿਹੇ ਪਹਿਲੇ ਸਿੰਗਰ ਹਨ ਜਿਨ੍ਹਾਂ ਦਾ ਗੀਤ ‘ਪਾਗਲ’ 24 ਘੰਟਿਆਂ ‘ਚ ਯੂ ਟਿਊਬ ਤੇ 74.8 ਮਿਲਿਅਨ ਵਿਊ ਲੈ ਕੇ ਆਇਆ ਸੀ।  ਮੌਜੂਦਾ ਸਮੇਂ ‘ਚ ਬਾਦਸ਼ਾਹ ਆਪਣੇ ਲਿਖੇ ਗੀਤ ਗਾਕੇ ਖੂਬ ਚਰਚਾ ਬਟੋਰ ਰਹੇ ਹਨ।

ਸ਼ੈਰੀ ਮਾਨ

ਆਪਣੇ ਗੀਤ ਯਾਰ ਅਨਮੁੱਲੇ ਦੇ ਕਾਰਣ ਰਾਤੋਂ ਰਾਤ ਸਟਾਰ ਬਣੇ ਸ਼ੈਰੀ ਮਾਨ ਨੂੰ ਉਨ੍ਹਾਂ ਦੀ ਨਿਵੇਕਲੀ ਗਾਇਕੀ ਦੇ ਕਾਰਣ ਲੋਕ ਜਾਣਦੇ ਹਨ। ਸ਼ੈਰੀ ਨੇ ਆਟੇ ਦੀ ਚਿੜੀ,  ਮੇਰੀ ਬੇਬੇ, ਕਲਿਆ ਵਾਲਾ ਗੀਤ ਗਾਏ।