ਮਾਨਸਾ| ਪੰਜਾਬੀ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਅੱਜ ਸਿੱਧੂ ਮੂਸੇਵਾਲੀਆ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਅਫਸੋਸ ਕਰਨ ਪੁੱਜੇ।
ਇਸ ਮੌਕੇ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੁਕੱਦਰਾਂ ਦਾ ਵਲੀ ਸੀ।
ਸਿੱਧੂ ਨੇ ਨਿੱਕੀ ਉਮਰੇ ਜਿੰਨੀ ਪ੍ਰਸਿੱਧੀ ਖੱਟੀ ਓਨੀ ਸ਼ਾਇਦ ਹੀ ਕਿਸੇ ਦੇ ਹਿੱਸੇ ਆਈ ਹੋਵੇਗੀ। ਸਿੱਧੂ ਜਿੰਨੀ ਲੋਕਪ੍ਰਿਯਤਾ ਸ਼ਾਇਦ ਹੀ ਕਿਸੇ ਨੂੰ ਮਿਲੀ ਹੋਵੇ।
ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਸਿੱਧੂ ਮੂਸੇਵਾਲੀਆ ਨਾਲ ਮੇਰਾ ਮਿਰਜਾ ਗਾਉਣ ਦਾ ਸੁਪਨਾ, ਸੁਪਨਾ ਹੀ ਰਹਿ ਗਿਆ।