ਅੰਤਰਰਾਸ਼ਟਰੀ ਔਰਤ ਦਿਵਸ : ਇਸ ਪਿਤਾ ਨੂੰ ਮਿਲੇਗਾ ‘ਵਿਸ਼ਵ ਦੀ ਸਭ ਤੋਂ ਉੱਤਮ ਮਾਂ’ ਦਾ ਸਨਮਾਨ, ਕਾਰਨ ਹੈ ਬਹੁਤ ਖਾਸ – ਜਾਨਣ ਲਈ ਪੜੋ ਖਬਰ

0
403

ਮੁੰਬਈ. ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਰਹਿਣ ਵਾਲੇ ਆਦਿੱਤਯ ਤਿਵਾਰੀ ਨੂੰ ਅੱਜ ਔਰਤ ਦਿਵਸ ਤੇ ਦੁਨੀਆ ਦੀ ਸਭ ਤੋਂ ਉਤੱਮ ਮਾਂ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਤਿਵਾਰੀ ਸਿੰਗਲ ਮਾਤਾ-ਪਿਤਾ ਦੇ ਰੂਪ ਵਿੱਚ ਆਪਣੇ ਬੇਟੇ ਦੀ ਦੇਖਰੇਖ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੰਨਣਾ ਹੈ ਕਿ ਪਾਲਣ ਪੋਸ਼ਣ ਲਿੰਗ ਅਧਾਰਤ ਨਹੀਂ ਹੈ।

ਦਰਅਸਲ ਤਿਵਾਰੀ ਨੇ 2016 ਵਿੱਚ ਡਾਉਨ ਸਿੰਡਰੋਮ ਵਾਲੇ ਬੱਚੇ ਨੂੰ ਗੋਦ ਲਿਆ ਸੀ। ਬੱਚੇ ਨੂੰ ਗੋਦ ਲੈਣ ਦੇ ਆਪਣੇ ਅਨੁਭਵ ਬਾਰੇ ਦੱਸਦੇ ਹੋਏ ਤਿਵਾਰੀ ਕਹਿੰਦੇ ਹਨ, ‘ਮੈਨੂੰ ਡੇਢ साल ਸਾਲ ਦੀ ਲੜਾਈ ਤੋਂ ਬਾਅਦ 1 ਜਨਵਰੀ, 2016 ਨੂੰ ਬੇਟੇ ਅਵਨੀਸ਼ ਦੇ ਪਾਲਨ-ਪੋਸ਼ਨ ਦੀ ਕਾਨੂੰਨੀ ਇਜਾਜਤ ਮਿਲੀ। ਉਸ ਸਮੇਂ ਤੋਂ ਉਹਨਾਂ ਦਾ ਸਫਰ ਬਹੁਤ ਹਿੰਮਤ ਭਰਿਆ ਰਿਹਾ ਹੈ। ਅਵਨੀਸ਼ ਉਹਨਾਂ ਲਈ ਰੱਬ ਦੇ ਸਭ ਤੋਂ ਚੰਗਾ ਗਿਫਟ ਹੈ ਅਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਉਹ ਕਹਿੰਦੇ ਹਨ ਕਿ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਮਾਂ ਜਾਂ ਪਿਤਾ ਦੇ ਚਰਿੱਤਰ ਵਿੱਚ ਨਹੀਂ ਰੱਖਿਆ ਹੈ। ਮੈਂ ਹਮੇਸ਼ਾਂ ਅਵਨੀਸ਼ ਦੇ ਲਈ ਇਕ ਚੰਗਾ ਮਾਂ-ਪਿਓ ਅਤੇ ਇਕ ਵਧੀਆ ਇਨਸਾਨ ਬਨਣ ਦੀ ਕੋਸ਼ਿਸ਼ ਕੀਤੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।