ਸ਼ਹਿਨਾਜ਼ ਗਿੱਲ ਬਾਹਰ, ਸਿਧਾਰਥ ਸ਼ੁਕਲਾ ਬਣੇ ਬਿਗ ਬੌਸ ਦੇ ਜੇਤੂ

0
483

ਮੁੰਬਈ . ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਹੋ ਗਿਆ। ਸਿਧਾਰਥ ਸ਼ੁਕਲਾ ਬਿਗ ਬੌਸ 13 ਦੇ ਜੇਤੂ ਬਣੇ।ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ, ਸਿਧਾਰਥ ਸ਼ੁਕਲਾ, ਆਸਿਮ, ਆਰਤੀ ਸਿੰਘ, ਰਸ਼ਮੀ ਸ਼ਾਮਿਲ ਸਨ।

ਸ਼ੋਅ ਦੇ ਹੋਸਟ ਸਲਮਾਨ ਖਾਨ ਨੇ 10 ਲੱਖ ਰੁਪਏ ਲੈ ਕੇ ਸ਼ੋਅ ਛੱਡਣ ਦਾ ਆਫਰ ਦਿੱਤਾ ਤਾਂ ਪਾਰਸ 10 ਲੱਖ ਰੁਪਏ ਲੈ ਕੇ ਸ਼ੋਅ ਛੱਡ ਕੇ ਚਲੇ ਗਏ ਅਤੇ ਫਿਰ ਪੰਜ ਫਾਇਨਲ ਵਿੱਚ ਬੱਚ ਗਏ। ਇਸ ਤੋਂ ਬਾਅਦ ਆਰਤੀ, ਰਸ਼ਮੀ ਅਤੇ ਸਿਧਾਰਥ ਵੀ ਬਾਹਰ ਹੋ ਗਏ।

ਫਾਇਨਲ ਮੁਕਾਬਲਾ ਆਸਿਮ ਅਤੇ ਸ਼ੁਕਲਾ ਵਿਚਾਲੇ ਰਿਹਾ। 15 ਮਿੰਟ ਵਾਸਤੇ ਵੋਟਿੰਗ ਲਾਇਨ ਖੁੱਲੀ ਜਿਸ ਤੋਂ ਬਾਅਦ ਸਿਧਾਰਥ ਸ਼ੁਕਲਾ ਨੂੰ ਜੇਤੂ ਐਲਾਨਿਆ ਗਿਆ। ਬਿਗ ਬੌਸ ਜਿੱਤਣ ਸਿਧਾਰਥ ਸ਼ੁਕਲਾ ਨੂੰ 50 ਲੱਖ ਰੁਪਏ ਦਾ ਇਨਾਮ ਮਿਲਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।