ਜਲੰਧਰ ‘ਚ 7 ਨਵੇਂ ਮਾਮਲੇ, ਮੇਅਰ ਦੇ ਓਐਸਡੀ ਨੂੰ ਫਿਰ ਹੋਇਆ ਕੋਰੋਨਾ, ਕੁੱਲ ਮਰੀਜ਼ ਹੋਏ 155

    0
    5169

    ਜਲੰਧਰ. ਸ਼ਹਿਰ ਵਿੱਚ ਰੋੋਜਾਨਾ ਤੇਜੀ ਨਾਲ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਹੁਣ ਸ਼ਹਿਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 150 ਦੇ ਪਾਰ ਹੋ ਗਈ ਹੈ।

    ਅੱਜ ਸਾਹਮਣੇ ਆਏ ਮਰੀਜਾਂ ਵਿੱਚੋਂ ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਵਾਲਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਧਿਆਣਯੋਗ ਹੈ ਕਿ ਹਰਪ੍ਰੀਤ ਵਾਲਿਆ ਦੀ ਇਸ ਤੋਂ ਪਹਿਲਾਂ ਰਿਪੋਰਟ ਨੈਗੇਟਿਵ ਆਈ ਸੀ, ਉਨ੍ਹਾਂ ਦੇ ਸੈਂਪਲ ਦੋਬਾਰਾ ਫਿਰ ਜਾਂਚ ਲਈ ਭੇਜੇ ਗਏ ਸਨ, ਪਰ ਅੱਜ ਜਾਂਚ ਤੋਂ ਬਾਅਦ ਉਹ ਰਿਪੋਰਟ ਵਿੱਚ ਫਿਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

    ਇਸ ਤੋਂ ਇਲਾਵਾ 3 ਮਰੀਜ ਗੋਵਿੰਦ ਨਗਰ, 3 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਸ਼ਾਮਿਲ ਹਨ। ਗੋਵਿੰਦ ਨਗਰ ਦੇ 3 ਪਾਜ਼ੀਟਿਵ ਕੇਸ ਜੋ ਅੱਜ ਸਾਹਮਣੇ ਆਏ ਹਨ, ਉਹ ਬਸਤੀ ਗੁਜ਼ਾਂ ਦੇ ਨਿਊ ਗੋਬਿੰਦ ਨਗਰ ਦੇ ਕੁਆਰਟਰਾਂ ਵਿਚ ਰਹਿਣ ਵਾਲੇ ਅਤੇ ਇਕ ਬਸਤੀ ਦਾਨਿਸ਼ਮੰਦਾਂ ਵਾਸੀ ਹਨ।

    ਨਿਊ ਗੋਬਿੰਦ ਨਗਰ ਵਾਸੀ ਤਿੰਨੇ ਮਰੀਜ਼ ਕੁਆਰਟਰਾਂ ਵਿਚ ਰਹਿਣ ਵਾਲੇ ਉਸ ਪਰਵਾਸੀ ਮਜਦੂਰ ਸਹਦੇਵ ਦੇ ਸੰਪਰਕ ਵਿਚੋਂ ਹਨ, ਜਿਸ ਦੀ ਬੀਤੇ ਦਿਨੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸਦੇ ਨਾਲ ਹੀ ਸ਼ਹਿਰ ਵਿੱਚ ਹੁਣ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 155 ਹੋ ਗਈ ਹੈ।

    ਸਾਵਧਾਨ ਰਹੋ, ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਕਰੋ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।