ਪੁਲਸ ਵਾਲੇ ਨੇ ਸਹੁਰੇ ਘਰ ਜਾ ਕੇ ਪਤਨੀ, ਸੱਸ, ਸਾਲਾ ਅਤੇ ਸਾਲੇਹਾਰ ਤੇ ਐ.ਕੇ.- 47 ਨਾਲ ਚਲਾਈਆਂ ਗੋਲੀਆਂ, ਚਾਰਾਂ ਦੀ ਮੌਤ

    0
    506

    ਮੋਗਾ. ਕਸਬਾ ਧਰਮਪੁਰ ਦੇ ਪਿੰਡ ਸੈਦਜਲਾਲਪੁਰ ਦੇ ਵਿੱਚ ਇਕ ਵਿਅਕਤੀ ਨੇ ਆਪਣੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਉਸਨੇ ਆਪਣੀ ਪਤਨੀ, ਸੱਸ, ਸਾਲਾ ਅਤੇ ਸਾਲੇਹਾਰ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿੱਚ ਸਾਲੇਹਾਰ ਦੀ ਕੁੜੀ ਵੀ ਗੰਭੀਰ ਜਖਮੀ ਹੋਈ ਹੈ। ਜਿਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ।

    ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਉਸਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਪ੍ਰਸ਼ਾਸਨ ਮੋਕੇ ਤੇ ਪਹੁੰਚ ਕੇ ਜਾਂਚ ਕਰ ਰਿਹਾ ਹੈ। ਪੁਲਸ ਘਟਨਾ ਦੇ ਪਿੱਛੇ ਪੈਸਿਆਂ ਦੇ ਲੈਣ ਦੇਣ ਅਤੇ ਜਮੀਨ ਜਾਇਦਾਦ ਨੂੰ ਕਾਰਨ ਦੱਸ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।