SBI ਦੇ ਰਿਹਾ ਹੈ ਸਭ ਤੋਂ ਸਸਤਾ ਹੋਮ ਲੋਨ! ਪ੍ਰੋਸੈਸਿੰਗ ਫੀਸ ‘ਤੇ ਵੀ 100% ਛੋਟ

0
1007

ਨਵੀਂ ਦਿੱਲੀ | ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਸਟੇਟ ਬੈਂਕ ਆਫ਼ ਇੰਡੀਆ (State Bank of India) ਆਪਣੇ ਗਾਹਕਾਂ ਨੂੰ ਆਕਰਸ਼ਕ ਆਫਰ ਕਰ ਰਿਹਾ ਹੈ।

SBI ਹੋਮ ਲੋਨ ਦੀਆਂ ਦਰਾਂ ਵਿਚ 0.25 ਪ੍ਰਤੀਸ਼ਤ ਦੀ ਛੋਟ ਦੇ ਨਾਲ ਪ੍ਰੋਸੈਸਿੰਗ ਫੀਸ (Home Loan Processing Fees) ਨਹੀਂ ਲੈ ਰਿਹਾ ਹੈ। ਅਜਿਹੇ ਵਿੱਚ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ। ਫਿਲਹਾਲ, ਐਸਬੀਆਈ ਹੋਮ ਲੋਨ ‘ਤੇ ਸ਼ੁਰੂਆਤੀ ਵਿਆਜ 6.90% ਸਾਲਾਨਾ ਦੀ ਦਰ ‘ਤੇ ਪੇਸ਼ਕਸ਼ ਕਰ ਰਿਹਾ ਹੈ, ਜੋ 30 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਹੈ।

ਐਸਬੀਆਈ ਦੀ ਇਸ ਵਿਸ਼ੇਸ਼ ਪੇਸ਼ਕਸ਼ ਬਾਰੇ

ਐਸਬੀਆਈ ਤੋਂ 30 ਲੱਖ ਰੁਪਏ ਤੱਕ ਦੇ ਕਰਜ਼ੇ ਉਤੇ ਤੁਹਾਨੂੰ ਸਾਲਾਨਾ 6.90 ਪ੍ਰਤੀਸ਼ਤ ਦੀ ਦਰ’ ਤੇ ਵਿਆਜ ਦੇਣਾ ਪਏਗਾ। ਐਸਬੀਆਈ ਦੁਆਰਾ ਪੇਸ਼ ਕੀਤੀ ਗਈ ਇਹ ਸਭ ਤੋਂ ਘੱਟ ਹੋਮ ਲੋਨ ਵਿਆਜ਼ ਦਰ ਹੈ

>> ਐਸਬੀਆਈ ਤਿਉਹਾਰਾਂ ਦੇ ਸੀਜ਼ਨ ਵਿਚ ਹੋਮ ਲੋਨ ‘ਤੇ 0.25 ਪ੍ਰਤੀਸ਼ਤ ਦੀ ਵਿਆਜ਼ ਦਰ ਦੀ ਛੋਟ ਦੇਵੇਗਾ

>> ਇਸ ਪੇਸ਼ਕਸ਼ ਦੇ ਤਹਿਤ ਤੁਹਾਨੂੰ ਐਸਬੀਆਈ ਤੋਂ ਲੋਨ ਲੈਣ ‘ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਪਵੇਗੀ ਐਸਬੀਆਈ 100 ਪ੍ਰਤੀਸ਼ਤ ਪ੍ਰੋਸੈਸਿੰਗ ਫੀਸਾਂ ਨੂੰ ਛੋਟ ਦੇਵੇਗਾ।

>> ਜੇ ਤੁਸੀਂ ਐਸਬੀਆਈ ਮੋਬਾਈਲ ਐਪ YONO ਐਪ ਰਾਹੀਂ ਹੋਮ ਲੋਨ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਸ ਲਈ ਵਿਸ਼ੇਸ਼ ਛੋਟ ਦਿੱਤੀ ਜਾਵੇਗੀ

ਦੱਸ ਦਈਏ ਕਿ ਐਸਬੀਆਈ ਵਿੱਚ 30 ਲੱਖ ਰੁਪਏ ਤੱਕ ਦੇ ਹੋਮ ਲੋਨ ਉੱਤੇ 6.90 ਪ੍ਰਤੀਸ਼ਤ ਦੀ ਵਿਆਜ ਦਰ ਹੈ। ਇਸ ਦੇ ਨਾਲ ਹੀ 30 ਲੱਖ ਰੁਪਏ ਤੋਂ ਵੱਧ ਦੇ ਹੋਮ ਲੋਨ ਦੀ ਰਕਮ ‘ਤੇ ਇਹ ਵਿਆਜ ਦਰ 7 ਪ੍ਰਤੀਸ਼ਤ ਹੋਵੇਗੀ। 75 ਲੱਖ ਰੁਪਏ ਤੱਕ ਦੇ ਮਕਾਨ ਨੂੰ ਖਰੀਦਣ ‘ਤੇ ਗਾਹਕਾਂ ਨੂੰ 0.25% ਵਿਆਜ ‘ਤੇ ਛੋਟ ਮਿਲੇਗੀ। ਵਿਆਜ ਵਿੱਚ ਇਹ ਛੋਟ ਗਾਹਕਾਂ ਦੇ ਸਿਬਿਲ ਸਕੋਰ ਉੱਤੇ ਨਿਰਭਰ ਕਰੇਗੀ। ਨਾਲ ਹੀ, ਇਹ ਛੋਟ ਸਿਰਫ ਯੋਨੋ ਐਪ ਤੋਂ ਅਰਜ਼ੀ ਦੇਣ ‘ਤੇ ਉਪਲਬਧ ਹੋਵੇਗੀ।