Home Blog Page 943
ਨਵੀਂ ਦਿੱਲੀ | ਅਪ੍ਰੈਲ ਮਹੀਨੇ ਤੋਂ ਪੈਰਾਸੀਟਾਮੋਲ ਦੇ ਨਾਲ-ਨਾਲ ਕਈ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇਕ ਫੈਸਲਾ ਕੀਤਾ ਗਿਆ ਹੈ। ਦਵਾਈਆਂ ਦੀ ਵਧਣ ਵਾਲੀਆਂ ਕੀਮਤਾਂ ਦੀ ਸੂਚੀ ਵਿਚ ਐਂਟੀਬਾਇਓਟਿਕਸ, ਐਂਟੀ-ਇਨਫੈਕਟਿਵ, ਪੇਨ ਕਿੱਲਰ, ਦਿਲ ਦੇ ਰੋਗ ਲਈ ਦਵਾਈਆਂ ਸਿਖਰ ‘ਤੇ ਹਨ। ਫਾਰਮਾਸਿਊਟੀਕਲ ਕੰਪਨੀ ਹੁਣ ਮਹਿੰਗੇ ਭਾਅ ‘ਤੇ ਹਾਲ ਸੇਲ ‘ਚ...
ਚੰਡੀਗੜ੍ਹ | ਸ਼ਹਿਰ ਵਿਚ ‘ਮਾਰਕਰ’ ਨਾਲ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਨਾਅਰਾ ਸਵੇਰੇ 11 ਵਜੇ ਦੇ ਕਰੀਬ ਸੈਕਟਰ 9/10 ਦੀ ਡਿਵਾਈਡਿੰਗ ਰੋਡ ’ਤੇ ਸੈਕਟਰ 9 ਡੀ ਦੇ ਬੱਸ ਸਟਾਪ ਨੇੜੇ ਇਕ ਖੰਭੇ ’ਤੇ ਲਿਖਿਆ ਹੋਇਆ ਸੀ। ਨਾਅਰੇ ਵਿਚ ਲਿਖਿਆ ਸੀ ਕਿ '2030 ਤੱਕ ਖਾਲਿਸਤਾਨ ਬਣਾਉਣਾ ਹੈ।' ਇਸ ਸਬੰਧੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਪੁਲਿਸ ਨੇ ਇਸ ਨੂੰ ਸਾਫ਼ ਕਰ ਦਿੱਤਾ।...
ਐਸ.ਏ.ਐਸ. ਨਗਰ/ਮੋਹਾਲੀ | ਪੁਲਿਸ ਬਲ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਉਪਰ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਆਨਲਾਈਨ ਮਾਧਿਅਮ ਰਾਹੀਂ ਉਨ੍ਹਾਂ ਦੇ ਘਰਾਂ ਵਿਚ ਹੱਲ ਕਰਨ ਦੀ ਸਹੂਲਤ ਦੇਣੀ ਸਮੇਂ ਦੀ ਲੋੜ ਹੈ। ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨੈੱਸ (ਆਈ.ਐਸ.ਬੀ.) ਵਿਚ ਔਰਤਾਂ ਤੇ ਬੱਚਿਆਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ । ਦਰਅਸਲ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਬੂਤ ਮੰਗਿਆ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ...
ਸੰਗਰੂਰ/ਸੁਨਾਮ | ਸਰਕਾਰੀ ਕਾਲਜ ਸੁਨਾਮ ਤੋਂ ਸਕੂਟੀ 'ਤੇ ਘਰ ਪਰਤ ਰਹੀਆਂ 2 ਭੈਣਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲਾਵਰ ਦੋਵੇਂ ਵਿਦਿਆਰਥਣਾਂ ਦੀਆਂ ਕਿੱਟਾਂ ਖੋਹ ਕੇ ਭੱਜ ਗਏ। ਦੋਵਾਂ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਨਵਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਇੰਦਰਜੀਤ ਕੌਰ ਨਾਲ ਸਕੂਟੀ 'ਤੇ...
ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਨੰ. 8 ਦੀ ਹੱਦ ਵਿਚ ਪੈਂਦੇ ਸੰਤੋਖਪੁਰਾ 'ਚ ਇਕ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਭੈਣ ਜੋ ਕਿ ਫਿਲੌਰ ਤੋਂ ਮੌਕੇ 'ਤੇ ਪਹੁੰਚੀ ਸੀ, ਨੇ ਦੱਸਿਆ ਕਿ ਉਸਦੀ ਭੇੈਣ ਪਿਛਲੇ 2 ਸਾਲ ਤੋਂ ਵਿਨੋਦ ਵਾਸੀ ਧੋਗੜੀ ਨਾਲ...
ਬਠਿੰਡਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲੇ ਵਿਚ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਪੈਦਲ ਜਾ ਰਹੀ ਇਕ ਬਜ਼ੁਰਗ ਔਰਤ ਨੂੰ ਕਰੇਨ ਨੇ ਕੁਚਲ ਦਿੱਤਾ, ਜਿਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਡੱਬਵਾਲੀ ਰੋਡ 'ਤੇ ਇਕ ਟਰਾਲੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ...
ਨਵੀਂ ਦਿੱਲੀ | ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਪੂਰਾ ਜ਼ੋਰ ਲਗਾ ਰਹੀ ਹੈ ਪਰ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਹੁਣ ਤੱਕ ਅੰਮ੍ਰਿਤਪਾਲ ਦੇ ਕਈ ਨਜ਼ਦੀਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੈ, ਉਸ ਦੀ ਆਏ ਦਿਨ ਕੋਈ ਨਾ ਕੋਈ ਤਸਵੀਰ ਅਤੇ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇਕ ਵਾਰ...
ਚੰਡੀਗੜ੍ਹ | ਆਮ ਆਦਮੀ ਪਾਰਟੀ ਦੇ ਐਮਪੀ ਨੇ ਟਵੀਟ ਕਰਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪ੍ਰਣੀਤੀ ਚੋਪੜਾ ਨੂੰ ਵਧਾਈ ਦਿੱਤੀ ਹੈ। MP ਸੰਜੀਵ ਅਰੋੜਾ ਨੇ ਦੋਵਾਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਂ ਰਾਘਵ ਚੱਢਾ ਅਤੇ ਪ੍ਰਣੀਤੀ ਚੋਪੜਾ ਨੂੰ ਵਧਾਈ ਦਿੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਦੋਵਾਂ ਦਾ ਸਾਥ, ਪਿਆਰ ਅਤੇ ਕੰਪੇਨੀਅਨਸ਼ਿਪ ਨਾਲ ਭਰਿਆ ਰਹੇ। ਮੇਰੀਆਂ...
ਲੁਧਿਆਣਾ | ਇਥੋਂ ਦੇ ਨਿਊ ਸੁਖਦੇਵ ਨਗਰ ਦੇ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਨਾਬਾਲਿਗਾ ਦੇ ਪਿਤਾ ਦੇ ਬਿਆਨਾਂ ਉੱਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਉਸ ਮੁਤਾਬਕ 15 ਸਾਲ ਦੀ ਨਾਬਾਲਗ ਬੇਟੀ ਸਕੂਲ ਵਿਚ ਪ੍ਰੈਕਟੀਕਲ ਦਾ ਪੇਪਰ ਦੇਣ ਲਈ...
- Advertisement -

MOST POPULAR