Home Blog Page 1750
ਬਰਨਾਲਾ (ਕਮਲਜੀਤ ਸੰਧੂ)| ਬਰਨਾਲਾ ਜੇਲ੍ਹ ਵਿੱਚ ਕੈਦ ਕੱਟ ਰਹੇ ਕਰਮਜੀਤ ਸਿੰਘ ਨਾਂ ਦੇ ਕੈਦੀ ਵਲੋਂ ਅਦਾਲਤ ਵਿਚ ਪੇਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਵਲੋਂ ਉਸਦੀ ਕੁੱਟਮਾਰ ਕਰਨ ਤੇ ਪਿੱਠ 'ਤੇ ਅੱਤਵਾਦੀ ਲਿਖਣ ਦਾ ਬਿਆਨ ਦਿੱਤਾ ਗਿਆ ਹੈ। ਇਸ ਮਾਮਲੇ 'ਚ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਕੈਦੀ ਵੱਲੋਂ ਕੋਰਟ ਵਿੱਚ ਦਿੱਤੀ ਗਈ ਸਟੇਟਮੈਂਟ ਸਰਾਸਰ ਝੂਠੀ ਹੈ। ਉਨ੍ਹਾਂ ਕਿਹਾ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਟਿਕਰੀ ਬਾਰਡਰ 'ਤੇ ਦਿੱਤੇ ਜਾ ਰਹੇ ਧਰਨੇ ਵਿਚ ਅੱਜ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ 55 ਸਾਲਾ ਕਿਸਾਨ ਗੁਰਜੰਟ ਸਿੰਘ ਹਲਕਾ ਲੰਬੀ ਦੇ ਪਿੰਡ ਚਨੂੰ ਦਾ ਰਹਿਣ ਵਾਲਾ ਇੱਕ ਛੋਟਾ ਕਿਸਾਨ ਹੈ, ਜਿਸ ਦੀ ਲਾਸ਼ ਪੋਸਟਮਾਰਟਮ ਲਈ ਮਲੌਟ ਹਸਪਤਾਲ ਵਿਚ ਰੱਖੀ ਗਈ ਹੈ। ਕਿਸਾਨ ਯੂਨੀਅਨ...
ਚੰਡੀਗੜ੍ਹ | ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਸਾਰੀ ਕਾਮਿਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨੂੰ ਘਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਵਨ ਨਿਰਮਾਣ ਤੇ ਹੋਰਨਾਂ ਉਸਾਰੀ ਮਜ਼ਦੂਰ ਕਲਿਆਣ ਬੋਰਡ ਨਾਲ ਰਜਿਸਟਰਡ ਕਾਮਿਆਂ ਲਈ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਆਪਣੇ ਐਲਾਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ 3100 ਰੁਪਏ ਦੀ ਇਹ...
ਜਲੰਧਰ | ਨਕੋਦਰ ਰੋਡ 'ਤੇ ਸਥਿਤ ਇਕ ਸਵੀਟ ਸ਼ਾਪ 'ਤੇ ਉਸ ਵੇਲੇ ਧਰਨਾ ਦੇ ਦਿੱਤਾ ਗਿਆ, ਜਦੋਂ ਬੀਤੇ ਸੋਮਵਾਰ ਇਕ ਨੌਜਵਾਨ ਵੱਲੋਂ ਖਰੀਦੀ ਗਈ ਰਸ-ਮਲਾਈ ਖ਼ਰਾਬ ਨਿਕਲੀ। ਜਦੋਂ ਨੌਜਵਾਨ ਦੁਕਾਨਦਾਰ ਕੋਲ ਆਇਆ ਤਾਂ ਦੁਕਾਨਦਾਰ ਨੇ ਗਲਤੀ ਮੰਨਣ ਦੀ ਬਜਾਏ ਗਾਹਕ ਨਾਲ ਹੀ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਗਾਹਕ ਨੇ ਆਪਣੇ ਹਮਾਇਤੀਆਂ ਨੂੰ ਮੌਕੇ 'ਤੇ ਬੁਲਾ ਕੇ ਦੁਕਾਨ ਦੇ ਬਾਹਰ ਧਰਨਾ...
ਬਟਾਲਾ (ਜਸਵਿੰਦਰ ਬੇਦੀ)| ਬਟਾਲਾ ਦੇ ਧੋਬੀਆਂ ਗਲੀ ਵਿਚ ਵਿਆਹੀ ਇਕ ਔਰਤ ਦੀ ਆਪਣੇ ਸਹੁਰੇ ਘਰ ਦੀ ਛੱਤ ਉਤੋਂ ਭੇਦਭਰੇ ਹਲਾਤਾਂ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਵਿਤਾ ਵਜੋਂ ਹੋਈ ਹੈ, ਜਿਸ ਦਾ 11 ਸਾਲ ਪਹਿਲਾਂ ਬਟਾਲਾ ਦੀ ਧੋਬੀਆਂ ਗਲੀ ਦੇ ਮੁਕੇਸ਼ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ 7 ਸਾਲ ਦਾ ਬੇਟਾ ਵੀ ਹੈ। ਮ੍ਰਿਤਕਾ ਦੇ ਪੇਕੇ...
ਜਲੰਧਰ | ਕਾਜ਼ੀ ਮੰਡੀ ਨਾਲ ਲਗਦੇ ਅਮਰੀਕ ਨਗਰ ਦੇ ਇਕ ਘਰ ਵਿਚ ਉਦੋਂ ਚੋਰਾਂ ਨੇ ਘਰ 'ਚੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ ਜਦੋਂ ਪਰਿਵਾਰ ਆਪਣੀ ਮਾਂ ਦੀਆਂ ਅਸਥੀਆਂ ਤਾਰਨ ਲਈ ਹਰਿਦੁਆਰ ਗਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੀਤੇ ਸੋਮਵਾਰ ਪੂਰਾ ਪਰਿਵਾਰ ਮਾਂ ਦੀਆਂ...
ਚੰਡੀਗੜ੍ਹ | ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ। ਉਕਤ ਪ੍ਰਗਟਾਵਾ  ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਕੀਤਾ। ਮਨੀਸ਼ਾ ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਦੇ ਖ਼ਿਲਾਫ਼ ਸ਼ੋਸ਼ਲ ਮੀਡੀਆ 'ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਦਰਸ਼ਕਾਂ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ 'ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਚ ਡੇਂਗੂ ਦੇ ਕੇਸ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਮੰਗਲਵਾਰ ਸ਼ਾਮ ਤੱਕ ਇਕੱਲੇ ਜਲੰਧਰ 'ਚ ਹੀ ਡੇਂਗੂ ਦੇ 41 ਕੇਸ ਸਾਹਮਣੇ ਆ ਚੁੱਕੇ ਸਨ। ਜਲੰਧਰ ਦੇ ਵਿੱਚ ਹੁਣ ਡੇਂਗੂ ਮਰੀਜ਼ਾਂ ਦੀ ਗਿਣਤੀ 338 ਤੱਕ ਪਹੁੰਚ ਗਈ ਹੈ। ਡੇਂਗੂ 'ਤੇ ਕਾਬੂ...
ਜਲੰਧਰ | ਜ਼ਿਲ੍ਹੇ 'ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੰਗਲਵਾਰ ਸ਼ਾਮ ਤੱਕ ਡੇਂਗੂ ਦੇ 41 ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ 338 ਤੱਕ ਪਹੁੰਚ ਗਈ ਹੈ। ਡੇਂਗੂ 'ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਹੱਥ ਖੜ੍ਹੇ ਹੋ ਚੁੱਕੇ ਹਨ। ਵਿਭਾਗ ਨੂੰ ਹੁਣ ਦੀਵਾਲੀ 'ਤੇ ਚੱਲਣ ਵਾਲੇ ਪਟਾਖਿਆਂ ਨਾਲ ਡੇਂਗੂ ਦੇ...
ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ 'ਤੇ ਪ੍ਰਾਈਵੇਟ ਬੱਸ ਆਪ੍ਰੇਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਜਿਥੇ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ, ਉਥੇ ਪ੍ਰਾਈਵੇਟ ਆਪ੍ਰੇਟਰ ਦੇ ਕਾਰਿੰਦਿਆਂ ਨੂੰ ਵੀ ਪੁਲਿਸ ਹਵਾਲੇ ਕੀਤਾ। ਇੱਥੋਂ ਦੇ ਸੈਕਟਰ-43 ਦੇ ਬੱਸ...
- Advertisement -

MOST POPULAR