ਚੋਰੀ ਕੀਤੀ ਐਕਟਿਵਾ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਚੋਰ, ਮਾਲਕ ਨੂੰ ਪਹੁੰਚ ਰਹੇ ਚਲਾਨ

0
493

ਚੰਡੀਗੜ੍ਹ | ਬਲਟਾਣਾ ਪੁਲਿਸ ਚੌਕੀ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਚੋਰ ਚਾਰ ਮਹੀਨੇ ਪਹਿਲਾਂ ਚੋਰੀ ਕੀਤੀ ਐਕਟਿਵਾ ’ਤੇ ਮੌਜਾਂ ਕਰ ਰਿਹਾ ਹੈ। ਉਹ ਬੇਖੌਫ ਹੋ ਕੇ ਚੰਡੀਗੜ੍ਹ ਦੀਆਂ ਸੜਕਾਂ ‘ਤੇ ਘੁੰਮ ਰਿਹਾ ਹੈ ਤੇ ਟ੍ਰੈਫਿਕ ਨਿਯਮਾਂ ਦੀ ਵੀ ਬਹੁਤ ਉਲੰਘਣਾ ਕੀਤੀ ਜਾ ਰਹੀ ਹੈ ਪਰ ਪੁਲਿਸ ਨੂੰ ਸੂਚਨਾ ਮਿਲਣ ਦੇ ਬਾਵਜੂਦ ਚੋਰ ਹੱਥ ਨਹੀਂ ਲੱਗ ਰਿਹਾ।

ਚੋਰ ਵੱਲੋਂ ਟ੍ਰੈਫਿਕ ਨਿਯਮ ਤੋੜਨ ਦਾ ਚਲਾਨ ਵਾਹਨ ਮਾਲਕ ਰਮੇਸ਼ ਕੁਮਾਰ ਤੱਕ ਪਹੁੰਚ ਰਿਹਾ ਹੈ, ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦੇ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਐਕਟਿਵਾ ਚੋਰੀ ਹੋਣ ਤੋਂ ਬਾਅਦ 18 ਦਸੰਬਰ 2022 ਨੂੰ ਚਲਾਨ 500 ਰੁਪਏ ਦਾ ਹੋਇਆ ਸੀ, ਜਿਸ ਦੀ ਕਾਪੀ ਉਸ ਦੇ ਮੋਬਾਇਲ ‘ਤੇ ਆਨਲਾਈਨ ਭੇਜੀ ਗਈ ਸੀ। ਦੂਜੇ ਪਾਸੇ ਬਲਟਾਣਾ ਚੌਕੀ ਦੇ ਇੰਚਾਰਜ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਐਫਆਈਆਰ ਦਰਜ ਕਰਕੇ ਚੋਰ ਨੂੰ ਵੀ ਕਾਬੂ ਕੀਤਾ ਜਾਵੇਗਾ।

ਦੂਜਾ 1000 ਰੁਪਏ ਦਾ ਚਲਾਨ ਕੱਟਿਆ ਗਿਆ। ਦਰਅਸਲ 1 ਅਕਤੂਬਰ 2022 ਨੂੰ ਪੰਚਕੂਲਾ ਸੈਕਟਰ-20 ਨਿਵਾਸੀ ਰਮੇਸ਼ ਕੁਮਾਰ ਚੌਰਸੀਆ ਦੀ ਐਕਟਿਵਾ ਬਲਟਾਣਾ ਇਲਾਕੇ ਵਿਚੋਂ ਚੋਰੀ ਹੋ ਗਈ ਸੀ। ਉਸ ਦੀ ਧੀ ਬਲਟਾਣਾ ਵਿਚ ਐਕਟਿਵਾ ’ਤੇ ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਜਦੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਚੋਰੀ ਹੋਣ ਸਬੰਧੀ ਜਾਣਕਾਰੀ ਲਿਖ ਕੇ ਰੱਖ ਲਈ। ਇਸ ਮਾਮਲੇ ਵਿਚ ਐਫਆਈਆਰ ਤਾਂ ਦੂਰ ਦੀ ਗੱਲ DDR ਤੱਕ ਵੀ ਦਰਜ ਨਹੀਂ ਕੀਤੀ ਗਈ।