ਕ੍ਰਾਇਮ ਅਤੇ ਨਸ਼ਾ
NCB ਦੇ ਸਾਹਮਣੇ ਪੇਸ਼ ਹੋਏ ਆਰੀਅਨ ਖ਼ਾਨ, ਜ਼ਮਾਨਤ ਦੇ ਹੁਕਮ ‘ਚ ਹਫ਼ਤਾਵਾਰੀ ਹਾਜ਼ਰੀ ਵੀ ਸੀ ਸ਼ਰਤ
Admin - 0
ਮੁੰਬਈ | ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ, ਜਿਸ ਨੂੰ ਕਰੂਜ਼ ਡਰੱਗਜ਼ ਕੇਸ 'ਚ ਜ਼ਮਾਨਤ ਦਿੱਤੀ ਗਈ ਸੀ, ਏਜੰਸੀ ਸਾਹਮਣੇ ਆਪਣੀ ਹਫ਼ਤਾਵਾਰੀ (ਹਰ ਸ਼ੁੱਕਰਵਾਰ) ਹਾਜ਼ਰੀ ਲਗਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਪੇਸ਼ ਹੋਇਆ।
29 ਅਕਤੂਬਰ ਨੂੰ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਦਾ ਇਕ ਵਿਸਤ੍ਰਿਤ ਜ਼ਮਾਨਤ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ : BSF ਨੇ 950 ਗ੍ਰਾਮ ਹੈਰੋਇਨ, 2 ਮੋਬਾਇਲ, ਟਰੈਕਟਰ-ਟਰਾਲੀ ਤੇ ਕੰਬਾਈਨ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ
Admin - 0
ਤਰਨਤਾਰਨ (ਬਲਜੀਤ ਸਿੰਘ) | ਬੀਐੱਸਐੱਫ ਦੀ 103 ਬਟਾਲੀਅਨ ਨੇ 950 ਗ੍ਰਾਮ ਹੈਰੋਇਨ, 2 ਮੋਬਾਇਲ, ਟਰੈਕਟਰ-ਟਰਾਲੀ ਤੇ ਇਕ ਕੰਬਾਈਨ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਪੁੱਤਰ ਸਰਵਣ ਸਿੰਘ ਤੇ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਠੱਠੀ ਜੈਮਲ ਸਿੰਘ ਥਾਣਾ ਵਲਟੋਹਾ ਤਾਰੋਂ ਪਾਰ ਆਪਣੇ ਖੇਤਾਂ 'ਚ ਝੋਨੇ ਦੀ ਫ਼ਸਲ ਦੀ ਕਟਾਈ ਕਰ ਰਹੇ ਸਨ।
ਬੀਐੱਸਐੱਫ ਨੂੰ...
ਐਸਏਐਸ ਨਗਰ/ਮੋਹਾਲੀ
ਕੀ ਸੋਨੂੰ ਸੂਦ ਦਾ ਸਿਆਸਤ ‘ਚ ਆਉਣ ਦਾ ਹੈ ਪਲਾਨ? ਲੀਡਰਾਂ ਦੀਆਂ ਗਿਣਾਈਆਂ ਖਾਮੀਆਂ, Video
Admin - 0
ਮੁੰਬਈ | ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਦੇਸ਼ ਤੇ ਸੂਬਿਆਂ 'ਚ ਸਿਆਸੀ ਲੀਡਰਸ਼ਿਪ ਕਿਹੋ ਜਿਹੀ ਹੋਵੇ, ਬਾਰੇ ਆਪਣੀ ਰਾਇ ਦਿੱਤੀ ਹੈ।
ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਮੇਵੇ ਵਾਲੇ ਨਹੀਂ, ਸੇਵਾ ਵਾਲੇ ਲੀਡਰ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਦੇ ਨਾਲ ਹੀ ਸਿਆਸੀ ਪਾਰਟੀਆਂ ਇਕ ਐਗਰੀਮੈਂਟ ਵੀ ਲੋਕਾਂ ਨਾਲ ਕਰਨ ਕਿ...
ਅੰਮ੍ਰਿਤਸਰ
ਹਿਮਾਚਲ-ਹਰਿਆਣਾ ‘ਚ ਵੈਟ ਘਟਣ ਨਾਲ ਪੈਟਰੋਲ-ਡੀਜ਼ਲ ਹੋਇਆ ਹੋਰ ਸਸਤਾ, ਕੀ CM ਚੰਨੀ ਨੂੰ ਵੀ ਘਟਾਉਣੀਆਂ ਚਾਹੀਦੀਆਂ ਹਨ ਤੇਲ ਦੀਆਂ ਕੀਮਤਾਂ?
Admin - 0
ਚੰਡੀਗੜ੍ਹ | ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ 10 ਤੇ 5 ਰੁਪਏ ਘਟਾਏ ਜਾਣ ਤੋਂ ਬਾਅਦ ਭਾਜਪਾ ਸ਼ਾਸਿਤ ਸੂਬਿਆਂ ਨੇ ਵੀ ਵੈਟ ਦੀਆਂ ਦਰਾਂ ’ਚ ਕਟੌਤੀ ਕਰ ਦਿੱਤੀ ਹੈ, ਹਾਲਾਂਕਿ ਪੰਜਾਬ ’ਚ ਅਜੇ ਤੱਕ ਅਜਿਹੀ ਕੋਈ ਰਾਹਤ ਨਹੀਂ ਮਿਲੀ।
ਗੁਆਂਢੀ ਸੂਬਾ ਹਰਿਆਣਾ ਦੀ ਖੱਟਰ ਸਰਕਾਰ ਤੇ ਹਿਮਾਚਲ ਪ੍ਰਦੇਸ਼ ’ਚ ਜੈਰਾਮ ਠਾਕੁਰ ਸਰਕਾਰ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਪੈਟਰੋਲ-ਡੀਜ਼ਲ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਜ਼ਮੀਨੀ ਝਗੜੇ ਕਾਰਨ ਦਿਨ ਚੜ੍ਹਦਿਆਂ ਹੀ ਨੌਜਵਾਨ ਨੂੰ ਖੇਤਾਂ ‘ਚ ਗੋਲੀਆਂ ਨਾਲ ਭੁੰਨ੍ਹਿਆ
Admin - 0
ਜਲੰਧਰ | ਮਹਿਤਪੁਰ ਇਲਾਕੇ 'ਚ ਅੱਜ ਸਵੇਰੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੱਤਿਆਰਾ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮਹਿਤਪੁਰ ਵਾਸੀ ਲਾਡੀ ਘੁੰਮਣ ਵਜੋਂ ਹੋਈ। ਪਤਾ ਲੱਗਾ ਹੈ ਕਿ ਲਾਡੀ ਦਾ ਹਮਲਾਵਰ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਸਵੇਰੇ 8 ਵਜੇ ਦੇ ਕਰੀਬ ਟਰੈਕਟਰ 'ਤੇ...
ਖੇਤੀਬਾੜੀ
Big Breaking : ਹਰਿਆਣਾ ‘ਚ ਭਾਜਪਾ MP ਦੇ ਕਾਫ਼ਲੇ ‘ਤੇ ਕਿਸਾਨਾਂ ਨੇ ਕੀਤਾ ਪਥਰਾਅ, ਕਈ ਗੱਡੀਆਂ ਭੰਨ੍ਹੀਆਂ, ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ
Admin - 0
ਅੰਬਾਲਾ । ਹਰਿਆਣਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜੰਮ ਕੇ ਹੰਗਾਮਾ ਹੋਇਆ। ਨਹਨੌਂਦ 'ਚ ਜਾਂਗੜਾ ਧਰਮਸ਼ਾਲਾ ਦਾ ਉਦਘਾਟਨ ਕਰਨ ਪਹੁੰਚੇ ਬੀਜੇਪੀ ਦੇ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਦਾ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ।
ਇਸ ਦੌਰਾਨ ਕਿਸਾਨਾਂ ਨੇ ਸੰਸਦ ਮੈਂਬਰ ਦੇ ਕਾਫਲੇ 'ਤੇ ਪਥਰਾਅ ਕੀਤਾ, ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ।
ਜਾਣਕਾਰੀ ਮੁਤਾਬਕ ਭਾਜਪਾ MP ਰਾਮਚੰਦਰ ਜਾਂਗੜਾ ਇਕ ਧਰਮਸ਼ਾਲਾ...
ਨੈਸ਼ਨਲ
ਪਹਿਲੀ ਪਤਨੀ ਨਾਲ ਤਲਾਕ ਤੋਂ 8 ਸਾਲ ਬਾਅਦ ਧੀ ਦੇ ਕਹਿਣ ‘ਤੇ ਮਨੋਜ ਤਿਵਾਰੀ ਨੇ ਕਰਵਾਇਆ ਸੀ ਦੂਜਾ ਵਿਆਹ
Admin - 0
ਮੁੰਬਈ | ਬਾਲੀਵੁੱਡ ਸਟਾਰ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਰਾਜਨੀਤੀ ਤੇ ਭੋਜਪੁਰੀ ਫਿਲਮ ਇੰਡਸਟਰੀ ਦੀ ਦੁਨੀਆ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਦੋਂ ਤੋਂ ਸੁਰਖ਼ੀਆਂ 'ਚ ਹਨ, ਜਦੋਂ ਉਨ੍ਹਾਂ ਨੇ ਖੁਦ ਪਤਨੀ ਸੁਰਭੀ ਨਾਲ ਆਪਣੇ ਦੂਜੇ ਵਿਆਹ ਦੀ ਗੱਲ ਖੁੱਲ੍ਹ ਕੇ ਕੀਤੀ ਸੀ।
ਮਨੋਜ ਤਿਵਾਰੀ ਨੇ ਸਾਲ 2012 'ਚ ਪਹਿਲੀ ਪਤਨੀ ਰਾਣੀ ਨਾਲ ਤਲਾਕ ਤੋਂ 8...
ਅੰਮ੍ਰਿਤਸਰ
ਦੀਵਾਲੀ ਮੌਕੇ ਮੁੱਖ ਮੰਤਰੀ ਚੰਨੀ ਨੇ ਬਸੇਰਾ ਸਕੀਮ ਅਧੀਨ ਝੁੱਗੀ-ਝੌਂਪੜੀਆਂ ‘ਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਚਮਕੌਰ ਸਾਹਿਬ ਵਿਖੇ ਮਾਲਕਾਨਾ ਹੱਕ ਦਿੱਤੇ
Admin - 0
ਚਮਕੌਰ ਸਾਹਿਬ | ਦੀਵਾਲੀ ਦੇ ਸ਼ੁੱਭ ਮੌਕੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ 'ਬਸੇਰਾ ਸਕੀਮ' ਅਧੀਨ ਝੁੱਗੀ-ਝੌਂਪੜੀਆਂ ਵਿੱਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਆਰਜ਼ੀ ਰਿਹਾਇਸ਼ ਦੇ ਪੱਕੇ ਮਾਲਕਾਨਾ ਹੱਕ ਦਿੱਤੇ ਗਏ।
ਮੁੱਖ ਮੰਤਰੀ ਚੰਨੀ ਨੇ ਖੁਦ ਇੰਦਰਾ ਕਾਲੋਨੀ ਦੇ ਕੁਝ ਗਰੀਬ ਲੋਕਾਂ ਦੇ ਘਰਾਂ 'ਚ ਜਾ ਕੇ ਦੀਵੇ ਜਗਾਏ ਤੇ ਉਨ੍ਹਾਂ ਨੂੰ ਘਰਾਂ ਦੇ...
ਅੰਮ੍ਰਿਤਸਰ
ਫਿਰੋਜ਼ਪੁਰ ‘ਚ ਟਿਫਿਨ ਬੰਬ ਬਰਾਮਦ ਹੋਣ ਦੀ ਪੂਰੀ ਕਹਾਣੀ, ਪੜ੍ਹੋ ਗ੍ਰਿਫਤਾਰ ਹੋਣ ਵਾਲੇ ਤਿੰਨੇ ਆਰੋਪੀ ਹੋਰ ਕਿਹੜੇ ਮਾਮਲਿਆਂ ਨਾਲ ਜੁੜੇ ਤੇ ਕੀ ਹੈ ਪਿਛੋਕੜ
Admin - 0
ਫਿਰੋਜ਼ਪੁਰ/ਚੰਡੀਗੜ੍ਹ | ਸਰਹੱਦੀ ਸੂਬੇ ਪੰਜਾਬ 'ਚ ਇਕ ਹੋਰ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਜ਼ਿਲਾ ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਪਿੰਡ ਅਲੀ ਕੇ ਵਿਖੇ ਖੇਤਾਂ ਵਿੱਚ ਲੁਕੋ ਕੇ ਰੱਖਿਆ ਇਕ ਹੋਰ ਟਿਫ਼ਿਨ ਬੰਬ ਬਰਾਮਦ ਕੀਤਾ।
ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ...
ਅੰਮ੍ਰਿਤਸਰ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ, ਪੜ੍ਹੋ ਆਪਣੇ ਸੰਦੇਸ਼ ‘ਚ ਕੀ-ਕੀ ਕਿਹਾ ਸੀਐਮ ਨੇ
Admin - 0
ਚੰਡੀਗੜ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਮੌਕੇ ਦੀ ਵਧਾਈ ਦਿੱਤੀ ਹੈ।
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਆਓ, ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਅਸੀਂ ਰਵਾਇਤੀ ਤਰੀਕੇ ਰਾਹੀਂ ਮਨਾਉਂਦੇ ਹੋਏ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨਾਲ ਖ਼ੁਸ਼ੀਆਂ ਤੇ ਚਾਵਾਂ ਦੇ ਦੀਵੇ ਬਾਲੀਏ।”
ਮੁੱਖ ਮੰਤਰੀ ਚੰਨੀ...









































