ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ‘ਚ ਲੁੱਟ, ਲੁਟੇਰੇ ਨੂੰ ਫੜਨ ਦੀ ਥਾਂ ਪੁਲਿਸ ਥਾਣੇ ਦੀ ਹੱਦਬੰਦੀ ‘ਚ ਉਲਝੀ

0
2281

ਅੰਮ੍ਰਿਤਸਰ, 5 ਜੂਨ | ਚੋਣਾਂ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਲੁਟੇਰੇ ਵਾਰਦਾਤਾਂ ਕਰਨ ਤੋਂ ਨਹੀਂ ਡਰਦੇ। ਅੰਮ੍ਰਿਤਸਰ ਦੇ ਪਿੰਡ ਮਾਹਲ ਵਿੱਚ ਇੱਕ ਦਸਤਾਰਧਾਰੀ ਨੌਜਵਾਨ ਨੇ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੇ ਗਹਿਣੇ ਲੁੱਟ ਲਏ।

ਸੀਸੀਟੀਵੀ ਵਿੱਚ ਕੈਦ ਘਟਨਾ ਦੇ ਅਨੁਸਾਰ, ਇੱਕ ਲੁਟੇਰਾ ਗ੍ਰਾਹਕ ਦੇ ਰੂਪ ਵਿੱਚ ਦੁਕਾਨ ਵਿੱਚ ਦਾਖਲ ਹੁੰਦਾ ਹੈ ਅਤੇ ਸੋਨੇ ਦੇ ਗਹਿਣੇ ਦਿਖਾਉਣ ਦੀ ਮੰਗ ਕਰਦਾ ਹੈ। ਦੂਜਾ ਲੁਟੇਰਾ ਬਾਹਰ ਮੋਟਰਸਾਈਕਲ ‘ਤੇ ਖੜ੍ਹਾ ਹੈ ਅਤੇ ਪਹਿਲੇ ਦਾ ਇੰਤਜ਼ਾਰ ਕਰਦਾ ਹੈ।

ਦੁਕਾਨ ‘ਚ ਮੌਜੂਦ ਲੁਟੇਰੇ ਨੇ ਦੁਕਾਨਦਾਰ ਨੂੰ ਗੱਲਬਾਤ ‘ਚ ਉਲਝਾਉਣ ਤੋਂ ਬਾਅਦ ਗਹਿਣੇ ਲੁੱਟ ਲਏ ਅਤੇ ਬਾਹਰ ਖੜ੍ਹੇ ਲੁਟੇਰੇ ਨਾਲ ਬਾਈਕ ‘ਤੇ ਬੈਠ ਕੇ ਫਰਾਰ ਹੋ ਗਿਆ।

ਦੁਕਾਨਦਾਰਾਂ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਥਾਣਿਆਂ ਦੀ ਹੱਦਬੰਦੀ ਵਿੱਚ ਉਲਝ ਗਈ। ਦੋਵੇਂ ਥਾਣਿਆਂ ਦੇ ਮੁਲਾਜ਼ਮ ਇਹ ਕਹਿੰਦੇ ਰਹੇ ਕਿ ਇਹ ਮਾਮਲਾ ਕਿਸੇ ਹੋਰ ਥਾਣੇ ਦਾ ਹੈ। ਸਰਪੰਚ ਸੁਰਜੀਤ ਕੁਮਾਰ ਜੀਤੂ ਨੇ ਪੁਲੀਸ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।