ਪੰਜਾਬ ਦੀਆਂ ਇਨ੍ਹਾਂ 5 ਸੀਟਾਂ ‘ਤੇ ਹੋਣਗੀਆਂ ਵਿਧਾਨ ਸਭਾ ਚੋਣਾਂ, ਵੇਖੋ ਲਿਸਟ

0
1339

ਚੰਡੀਗੜ੍ਹ, 5 ਜੂਨ | ਲੋਕਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੀਆਂ 5 ਸੀਟਾਂ ‘ਤੇ ਵਿਧਾਨਸਭਾ ਚੋਣਾਂ ਜਲਦ ਹੋਣਗੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਵਿਧਾਨ ਸਭਾ ਦੀਆਂ 5 ਸੀਟਾਂ ‘ਤੇ ਚੋਣ ਦੀਆਂ ਤਿਆਰੀਆਂ ਵੱਖੋ-ਵੱਖਰੀਆਂ ਪਾਰਟੀਆਂ ਨੇ ਸ਼ੁਰੂ ਕਰ ਦਿੱਤੀਆਂ ਹਨ।
ਇਨ੍ਹਾਂ ਸੀਟਾਂ ‘ਤੇ ਹੋਵੇਗੀ ਚੋਣ

ਬਰਨਾਲਾ : ਬਰਨਾਲਾ ਤੋਂ ਵਿਧਾਇਕ ਜਗਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਸੀਟ ਤੋਂ ਲੋਕ ਸਭਾ ਦੀ ਚੋਣ ਜਿੱਤ ਲਈ ਹੈ। ਇਸ ਲਈ ਹੁਣ ਖਾਲੀ ਹੋਈ ਬਰਨਾਲਾ ਸੀਟ ‘ਤੇ ਵਿਧਾਨਸਭਾ ਦੀ ਹੋਣ ਹੋਵੇਗੀ।

ਚੱਬੇਵਾਲ : ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਜਿੱਤੇ ਹਨ। ਹੁਣ ਉਨ੍ਹਾਂ ਦੀ ਵਿਧਾਇਕੀ ਵਾਲੀ ਸੀਟ ਚੱਬੇਵਾਲ ‘ਚ ਮੁੜ ਚੋਣ ਹੋਵੇਗੀ।

ਡੇਰਾ ਬਾਬਾ ਨਾਨਕ : ਸੀਨੀਅਰ ਕਾਂਗਰਸੀ ਲੀਡਰ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਘਾਵਾ ਨੇ ਗੁਰਦਾਸਪੁਰ ਹਲਕੇ ਤੋਂ ਚੋਣ ਜਿੱਤੀ ਹੈ। ਹੁਣ ਡੇਰਾ ਬਾਬਾ ਨਾਨਕ ਵਿੱਚ ਵੀ ਚੋਣਾਂ ਹੋਣਗੀਆਂ।

ਗਿੱਦੜਬਾਹਾ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤੇ ਹਨ। ਹੁਣ ਗਿੱਦੜਬਾਹਾ ਸੀਟ ਖਾਲੀ ਹੋ ਗਈ ਹੈ। ਇੱਥੇ ਵੀ ਵਿਧਾਨਸਭਾ ਚੋਣਾਂ ਹੋਣਗੀਆਂ।

ਜਲੰਧਰ ਵੈਸਟ : ਜਲੰਧਰ ਵੈਸਟ ਸੀਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਪਾਰਟੀ ਅਤੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਇਸ ਸੀਟ ‘ਤੇ ਵੀ ਮੁੜ ਚੋਣਾਂ ਹੋਣਗੀਆਂ। ਹਾਲਾਂਕਿ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਅਜਿਹਾ ਨਾ ਹੋਇਆ ਅਤੇ ਉਨ੍ਹਾਂ ਦਾ ਅਸਤੀਫਾ ਮੰਨ ਲਿਆ ਗਿਆ।