ਜਲੰਧਰ ਦੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਨੇਪਾਲ ਵਿੱਚ ਦਿਹਾਂਤ, ਪੱਤਰਕਾਰਾਂ ਵਿੱਚ ਸੋਗ ਦੀ ਲਹਿਰ

0
3233

ਜਲੰਧਰ, 14 ਸਤੰਬਰ | ਸ਼ਹਿਰ ਦੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਨੇਪਾਲ ਦੇ ਕਾਠਮੰਡੂ ਵਿੱਚ ਅਚਾਨਕ ਦਿਹਾਂਤ ਹੋ ਗਿਆ। ਸਵਦੇਸ਼ ਆਪਣੇ ਦੋਸਤਾਂ ਨਾਲ ਸ਼੍ਰੀ ਪਸ਼ੂਪਤੀਨਾਥ ਜੀ ਦੇ ਦਰਸ਼ਨਾਂ ਲਈ ਕਾਠਮੰਡੂ ਗਿਆ ਸੀ। ਉਥੋਂ ਪਰਤਦੇ ਸਮੇਂ ਉਸ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੱਤਰਕਾਰ ਸਵਦੇਸ਼ ਨਨਚਾਹਲ ਦੇ ਅਚਾਨਕ ਦਿਹਾਂਤ ਤੋਂ ਬਾਅਦ ਪੱਤਰਕਾਰਾਂ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਸਵਦੇਸ਼ ਨਨਚਾਹਲ ਆਪਣੇ ਦੋਸਤਾਂ ਨਾਲ ਨੇਪਾਲ ਘੁੰਮਣ ਗਿਆ ਸੀ। ਉਨ੍ਹਾਂ ਦੇ ਨਾਲ ਆਏ ਦੋਸਤਾਂ ਅਨੁਸਾਰ ਇਹ ਸਾਰੇ ਸ਼੍ਰੀ ਪਸ਼ੂਪਤੀਨਾਥ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

ਆਕਸੀਜਨ ਦੀ ਦਸੀ ਕਮੀ

ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਦੀ ਕਮੀ ਕਾਰਨ ਸਵਦੇਸ਼ ਨਨਚਾਹਲ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਸਵਦੇਸ਼ ਦੀ ਮੌਤ ਹੋ ਗਈ। ਸਵਦੇਸ਼ ਦੀ ਮ੍ਰਿਤਕ ਦੇਹ ਨੂੰ ਜਲੰਧਰ ਲਿਆਂਦਾ ਜਾਵੇਗਾ।