ਕੋਰੋਨਾ ਵਾਇਰਸ ਦੇ ਚੱਲਦਿਆ ਏਸੀ ਦੀ ਵਰਤੋਂ ਕਰਨਾ ਕਿੰਨੀ ਕੁ ਸਹੀਂ, ਜਾਣਨ ਲਈ ਪੜ੍ਹੋ ਖ਼ਬਰ

0
983

ਚੰਡੀਗੜ੍ਹ . ਕੋਰੇਨਾ ਵਾਇਰਸ ਨੇ ਪੂਰੇ ਵਿਸ਼ਨ ਨੂੰ ਆਪਣੀ ਲਪੇਟ ‘ਚ ਜਕੜਿਆ ਹੋਇਆ ਹੈ। ਇਕ ਦਿਨ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ‘ਚ ਰਾਹਤ ਮਿਲਦੀ ਹੈ ਤਾਂ ਦੂਸਰੇ ਹੀ ਦਿਨ ਲਗਤਾਰ 2-4 ਮਾਮਲਿਆਂ ਨਾਲ ਪਰੇਸ਼ਾਨੀ ਵੱਧ ਜਾਂਦੀ ਹੈ। ਅਜਿਹੇ ‘ਚ ਇਸ ਵਾਇਰਸ ਦੇ ਫੈਲਣ ਤੇ ਇਸ ਤੋਂ ਬਚਣ ਦੀਆਂ ਕਈ ਸਲਾਹਾਂ ਸੋਸ਼ਲ ਮੀਡੀਆ ‘ਤੇ ਪ੍ਰਚੱਲਿਤ ਹਨ। ਇਨ੍ਹਾਂ ‘ਚੋਂ ਇਕ ਏਸੀ ਬਾਰੇ ਹੈ।

ਗਰਮੀ ਦਾ ਮੌਸਮ ਆਪਣੇ ਸਿਖਰ ਵੱਲ ਵੱਧ ਰਿਹਾ ਹੈ। ਜਿੱਥੇ ਇੱਕ ਪਾਸੇ ਇਹ ਮੰਨਿਆ ਜਾ ਰਿਹਾ ਕਿ ਵੱਧ ਤਾਪਮਾਨ ਕੋਰੋਨਾ ਵਾਇਰਸ ਦਾ ਖ਼ਾਤਮਾ ਕਰੇਗਾ, ਉੱਥੇ ਹੀ ਤਪਦੀ ਗਰਮੀ ਤੋਂ ਬਚਣ ਲਈ ਏਸੀ ਦੀ ਵਰਤੋਂ ਸਵਾਲਾਂ ਦੇ ਘੇਰੇ ‘ਚ ਹੈ। ਕਿਉਂਕਿ ਸੋਸ਼ਲ ਮੀਡੀਆ ‘ਤੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਫਿਲਹਾਲ ਏਸੀ ਨਾ ਦੀ ਵਰਤੋਂ ਨਾ ਕੀਤੀ ਜਾਵੇ।

ਜਾਣੋ ਕੀ ਹਨ ਸਹੀਂ ਤੱਥ

ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਮੁਤਾਬਕ ‘ਜੇਕਰ ਘਰ ‘ਚ ਵਿੰਡੋ ਏਸੀ ਲੱਗਾ ਹੈ ਤਾਂ ਤੁਹਾਡੇ ਕਮਰੇ ਦੀ ਹਵਾ ਕਮਰੇ ‘ਚ ਹੀ ਰਹੇਗੀ, ਬਾਹਰ ਜਾਂ ਹੋਰ ਕਮਰਿਆਂ ‘ਚ ਨਹੀਂ ਜਾਵੇਗੀ। ਯਾਨੀ ਕਿ ਜੇਕਰ ਘਰ ‘ਚ ਵੱਖਰੇ-ਵੱਖਰੇ ਕਮਰੇ ਅੰਦਰ ਲੱਗੇ ਏਸੀ ਜਾਂ ਗੱਡੀ ‘ਚ ਏਸੀ ਚਲਾਉਣ ‘ਚ ਕੋਈ ਸਮੱਸਿਆ ਨਹੀਂ ਹੈ। ਪਰ ਇਹ ਗੱਲ ਨਹੀਂ ਕਿ ਏਸੀ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।

ਡਾ. ਗੁਲੇਰੀਆ ਮੁਤਾਬਕ ਦਫ਼ਤਰਾਂ ਜਾਂ ਜਨਤਕ ਥਾਵਾਂ ‘ਤੇ ਸੈਂਟਰਲ ਏਸੀ ਹੈ ਤਾਂ ਇਸ ਦਾ ਭਾਵ ਕਿ ਹਵਾ ਸਾਰੇ ਕਮਰਿਆਂ ‘ਚ ਘੁੰਮ ਰਹੀ ਹੈ। ਅਜਿਹੇ ‘ਚ ਡਰ ਹੈ ਕਿ ਕਿਸੇ ਹੋਰ ਹਿੱਸੇ ‘ਚ ਜੇਕਰ ਕੋਈ ਖੰਘਦਾ ਹੈ ਜਾ ਜੇਕਰ ਉਸ ਨੂੰ ਇਨਫੈਕਸ਼ਨ ਹੋ ਗਈ ਹੈ ਤਾਂ ਏਸੀ ਦੀ ਹਵਾ ਨਾਲ ਉਸ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤਕ ਫੈਲਣ ਦਾ ਖਤਰਾ ਹੋ ਸਕਦਾ ਹੈ।