ਆਰਬੀਆਈ ਦਾ ਵੱਡਾ ਫੈਸਲਾ – ਰਿਵਰਸ ਰੇਪੋ ਰੇਟ 0.25% ਘਟਾ ਕੇ 3.75% ਕੀਤੀ, TLTRO-2.0 ਦੀ ਸ਼ੁਰੁਆਤ 50000 ਕਰੋੜ ਨਾਲ !

0
467

ਆਰਬੀਆਈ ਗਵਰਨਰ ਦੀ ਪ੍ਰੈਸ ਕਾਂਨਫਰੈਂਸ, TLTRO-2.0 ਬਾਰੇ ਨੋਟੀਫਿਕੇਸ਼ਨ ਅੱਜ ਜਾਰੀ ਹੋਵੇਗਾ

ਨਵੀਂ ਦਿੱਲੀ. ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਨੇ ਦੇਸ਼ ਦੀ ਲਗਾਤਾਰ ਡਿੱਗਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਅੱਜ ਪ੍ਰੈਸ ਕਾਂਨਫਰੈਂਸ ਕੀਤੀ। ਆਰਬੀਆਈ ਗਵਰਨਰ ਨੇ ਵੱਡਾ ਫੈਸਲਾ ਲੈਂਦੇ ਹੋਏ ਰਿਵਰਸ ਰੈਪੋ ਰੇਟ ਘਟਾ ਕੇ 3.75 ਫੀਸਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕ ਜ਼ਿਆਦਾ ਲੋਨ ਦੇ ਸੱਕਣ, ਇਸ ਲਈ ਰਿਵਰਸ ਰੇਪੋ ਰੇਟ ਘਟਾਇਆ।

ਨਾਬਾਰਡ, ਸਿਡਬੀ, ਸਿਡਬੀ ਤੇ ਐਨਐਚਬੀ ਨੂੰ ਰੇਪੋ ਰੇਟ ਤੇ ਨਕਦੀ ਦਿੱਤੀ ਜਾਵੇਗੀ।

ਪੜ੍ਹੋ ਆਰਬੀਆਈ ਦੀ ਪ੍ਰੈਸ ਕਾਨਫਰੈਂਸ ਦੀਆਂ ਜ਼ਰੂਰੀ ਗੱਲਾਂ

  • ਨਾਬਾਰਡ ਨੂੰ 25000 ਕਰੋੜ, ਸਿਡਬੀ ਨੂੰ 15000 ਕਰੋੜ ਅਤੇ ਐਨਐਚਬੀ ਨੂੰ 10000 ਕਰੋੜ ਦਾ ਫੰਡ ਮਿਲੇਗਾ।
  • ਰੋਪੋ ਰੇਟ ਵਿੱਚ 4.40 ਫੀਸਦ ਬਰਕਰਾਰ, ਕੋਈ ਬਦਲਾਵ ਨਹੀਂ ਕੀਤਾ ਗਿਆ।
  • ਰਿਵਰਸ ਰੇਪੋ ਰੇਟ ਵਿੱਚ 0.25 ਫੀਸਦ ਦੀ ਕਟੌਤੀ, 4 ਫੀਸਦ ਤੋਂ ਘਟਾ ਕੇ 3.75 ਫੀਸਦ ਕੀਤਾ।
  • ਐਨਪੀਏ ਨਿਯਮਾਂ ਵਿੱਚ ਬੈਂਕਾਂ ਨੂੰ 90 ਦਿਨ ਦੀ ਰਾਹਤ ਦਿੱਤੀ ਗਈ।
  • ਮੋਰਾਟੋਰਿਅਮ ਦੀ ਅਵਧਿ ਨੂੰ ਐਨਪੀਏ ਵਿੱਚ ਨਹੀਂ ਗਿਣਿਆ ਜਾਵੇਗਾ।
  • ਬੈਂਕਾਂ ਦੀ ਐਲਸੀਆਰ ਰਿਕਵਾਇਰਮੈਂਟ 100 ਫੀਸਦ ਤੋਂ ਘਟਾ ਕੇ 80 ਫੀਸਦ ਕੀਤੀ।

LEAVE A REPLY

Please enter your comment!
Please enter your name here