ਪੜ੍ਹੋ ਕਿਵੇਂ ਹੋਵੇਗਾ ਕੋਰੋਨਾ ਵਾਇਰਸ ਦਾ ਖਾਤਮਾ ? ਅੰਕੜੇਆਂ ‘ਤੇ ਰਿਸਰਚਰ ਅਤੇ ਡਾਕਟਰ ਸਭ ਨੂੰ ਹੈ ਭਰੋਸਾ

0
896

ਨੀਰਜ਼ ਸ਼ਰਮਾ | ਜਲੰਧਰ

ਅੱਜ ਪੂਰੀ ਦੁਨੀਆ ਕੋਰੋਨਾ ਦੀ ਮਾਰ ਝੇਲ ਰਹੀ ਹੈ। ਦੁਨੀਆ ਦੇ ਅਮੀਰ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਅਤੇ ਮੌਤ ਦੇ ਅੰਕੜੇ ਹਰ ਦਿਨ ਵੱਧ ਰਹੇ ਹਨ। ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਨਾਲ ਛਿੜ੍ਹੀ ਇਸ ਜੰਗ ਦੇ ਮੈਦਾਨ ਵਿੱਚ ਸੀਨਾ ਤਾਨ ਕੇ ਖੜ੍ਹੇ ਹਨ।

ਇੱਕ ਵਿਗਿਆਨਕ ਅਧਿਐਨ ਦੁਨੀਆਂ ਨੂੰ ਕੁਝ ਰਾਹਤ ਦੇ ਸਕਦਾ ਹੈ। ਇਕ ਅਧਿਐਨ ਵਿੱਚ, ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਆਦਾ ਗਰਮੀ ਕੋਰੋਨਾ ਨੂੰ ਕਮਜੋਰ ਕਰੇਗੀ ਅਤੇ ਇਸ ਨਾਲ ਹੋ ਰਹੀ ਤਬਾਹੀ ਨੂੰ ਅਤੇ ਇਸਦੇ ਅਸਰ ਨੂੰ ਬੇਅਸਰ ਕੀਤਾ ਜਾ ਸਕੇਗਾ।

ਕਿਵੇਂ ਹੋਵੇਗਾ ਕੋਰੋਨਾ ਬੇਅਸਰ ?

  • ਕੁੱਝ ਰਿਸਰਚਰ ਤੇ ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀ ਦਾ ਵੱਧਣਾ ਕੋਰੋਨਾ ਵਾਇਰਸ ਦੇ ਖਾਤਮੇ ਵਿੱਚ ਕੰਮ ਆਵੇਗਾ।
  • ਗਰੀਬ ਹੋਣ ਦੇ ਬਾਵਜੂਦ ਗਰਮ ਮੌਸਮ ਵਾਲੇ ਦੇਸ਼ਾਂ ਤੇ ਵਾਇਰਸ ਦੀ ਮਾਰ ਘੱਟ ਰਹੀ ਹੈ।
  • ਜੇ ਕੋਰੋਨਾ ਤੇ ਅਸਲ ਵਿੱਚ ਹੀ ਗਰਮੀ ਦਾ ਅਜਿਹਾ ਅਸਰ ਹੁੰਦਾ ਹੈ ਤਾਂ ਅਪ੍ਰੈਲ ਦਾ ਮਹੀਨਾ ਭਾਰਤ ਦੇ ਲਈ ਚੰਗਾ ਹੋ ਸਕਦਾ ਹੈ।
  • ਮੋਸਮ ਵਿਗਿਆਨਿਆਂ ਮੁਤਾਬਿਕ ਭਾਰਤ ਵਿੱਚ ਅਪ੍ਰੈਲ ਦੇ ਮਹੀਨੇ ਤਾਪਮਾਨ 40 ਡਿਗ੍ਰੀ ਨੇੜੇ ਪਹੁੰਚ ਜਾਏਗਾ।

ਜਾਣੋ ਕੀ ਕਹਿੰਦੇ ਨੇ ਅੰਕੜੇ

  • ਸੂਡਾਨ ਵਿੱਚ ਔਸਤ ਤਾਪਮਾਨ 52 ਡਿਗ੍ਰੀ ਹੈ, ਉੱਥੇ ਕੋਰੋਨਾ ਦੇ 3 ਮਾਮਲੇ ਅਤੇ 1 ਮੌਤ ਹੋਈ ਹੈ। ਇਟਲੀ ਵਿੱਚ ਤਾਪਮਾਨ 14 ਡਿਗ੍ਰੀ ਹੈ ਅਤੇ ਕੋਰੋਨਾ ਦੇ ਮਰੀਜ਼ 80 ਹਜਾਰ 500 ਤੋਂ ਵੱਧ ਅਤੇ 8215 ਮੌਤਾਂ ਹੋ ਚੁੱਕੀਆਂ ਹਨ।
  • ਓਮਾਨ ਵਿੱਚ ਤਾਪਮਾਨ 50 ਡਿਗ੍ਰੀ ਹੈ, ਕੋਰੋਨਾ ਦੇ ਮਾਮਲੇ 109 ਤੇ ਮੌਤ ਕਿਸੇ ਦੀ ਵੀ ਨਹੀਂ ਹੋਈ। ਅਮਰੀਕਾ ਵਿੱਚ ਪਾਰਾ 4 ਡਿਗ੍ਰੀ ਹੈ, ਕੋਰੋਨਾ ਦੇ ਮਾਮਲੇ 86000 ਅਤੇ ਮੌਤਾਂ 1302 ਹੋਈਆਂ ਹਨ।
  • ਮਲੇਸ਼ਿਆ ਵਿੱਚ ਤਾਪਮਾਨ 30 ਡਿਗ੍ਰੀ, ਕੋਰੋਨਾ ਦੇ ਮਾਮਲੇ  2031 ਅਤੇ ਮੌਤਾਂ 24 ਹੋਈਆਂ ਹਨ। ਚੀਨ ਵਿੱਚ ਪਾਰਾ 13 ਡਿਗ੍ਰੀ ਅਤੇ ਕੋਰੋਨਾ ਮਾਮਲੇ 82000 ਅਤੇ ਮੌਤਾਂ 3174 ਹੋਈਆਂ ਹਨ।

ਜੇ ਭਾਰਤ ਨੂੰ ਦੇਖਿਏ ਤਾਂ ਇੱਥੇ ਪਾਰਾ 28 ਡਿਗ੍ਰੀ ਦੇ ਕਰੀਬ ਹੈ। ਮੌਸਮ ਦੇ ਕੋਰੋਨਾ ਨਾਲ ਸੰਬੰਧਾਂ ਤੇ ਹਾਲੇ ਹੋਰ ਵੀ ਸ਼ੋਧ ਜਾਰੀ ਹਨ। ਛੇਤੀ ਹੀ ਪਤਾ ਲੱਗ ਜਾਏਗਾ ਕਿ ਇਹ ਮਹਜ਼ ਇਤਫਾਕ ਹੈ ਜਾਂ ਅੰਕੜੇ ਸਹੀ ਬੋਲ ਰਹੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।