ਕੈਨੇਡਾ ‘ਚ ਪੰਜਾਬੀ ਡਰਾਈਵਰ ਨੂੰ ਲੱਗਿਆ 1300 ਡਾਲਰ ਜੁਰਮਾਨਾ

0
458

ਐਬਟਸਫੋਰਡ . ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ  ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ। ਉਹ ਹੁਣ ਤਿੰਨ ਮਹੀਨੇ ਤੱਕ ਡਰਾਈਵਿੰਗ ਨਹੀਂ ਕਰ ਸਕੇਗਾ। ਇਹ ਮਾਮਲਾ 27 ਦਸੰਬਰ 2017 ਦਾ ਹੈ। ਕੈਨੇਡਾ ਦੇ ਡਾਕ ਵਿਭਾਗ ਦਾ ਟੱਰਕ ਡਰਾਈਵਰ ਰਾਜਵਿੰਦਰ ਸਿੰਘ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਰਿਚਮੰਡ ਦੀ ਗਾਰਡਨ ਸਿਟੀ ਰੋਡ ‘ਤੇ ਆਈਲੈਂਡ ਵੇਅ ਦੇ ਚੌਸਰਤੇ ‘ਤੇ ਭਾਰਤੀ ਮੂਲ ਦੀ ਇੱਕ ਔਰਤ ਹਰੀ ਬੱਤੀ ਵਿਚ ਸੜਕ ਪਾਰ ਕਰ ਰਹੀ ਸੀ। ਰਾਜਵਿੰਦਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਭਾਰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਐਸਥਰ ਸੀਤਾ ਐਥਨੀ ਕੈਨੇਡਾ ‘ਚ ਨਰਸਿੰਗ ਦਾ ਕੋਰਸ ਕਰ ਰਹੀ ਸੀ ਤੇ ਹੀਰਾਨੰਦਾਨੀ ਹਸਪਤਾਲ ਵਿਖੇ ਨਰਸ ਸੀ।
ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਨੇ ਪ੍ਰੋਵਿੰਸ਼ਲ ਮੋਟਰ ਵਹੀਕਲ ਐਕਟ ਤਹਿਤ ਰਾਜਵਿੰਦਰ ਨੂੰ ਬੇਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ, ਹੁਣ ਉਸ ਨੂੰ ਸਜ਼ਾ ਸੁਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ  ਦੱਸਿਆ ਕਿ ਰਾਜਵਿੰਦਰ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਇਸ ਲਈ ਉਸ ਨੂੰ ਸਿਰਫ ਜੁਰਮਾਨੇ ਦੇ ਨਾਲ ਛੱਡਿਆ ਜਾ ਰਿਹਾ ਹੈ।