ਪਟਿਆਲਾ ‘ਚ ਬੇਰੋਜਗਾਰ ਟੀਚਰਾਂ ਤੇ ਲਾਠੀਾਰਜ, ਧਰਨਾ ਦੇਰ ਰਾਤ ਵੀ ਜਾਰੀ, ਹਾਈਵੇ ਜਾਮ

    0
    590

    ਪਟਿਆਲਾ. ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਬੇਰੋਜਗਾਰ ਟੀਚਰਾਂ ਤੇ ਡੰਡੇ ਵਰਾਉਣ ਦੀ ਖਬਰ ਆਈ ਹੈ। ਪੁਲਿਸ ਨੇ ਐਲੀਮੈਂਟਰੀ ਟੀਚਰ ਟ੍ਰੇਨਿੰਗ (ਈ.ਟੀ.ਟੀ) ਅਤੇ ਟੈਟ ਬੇਰੋਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ। ਇਹ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਪੁਲਿਸ ਨੇ ਲਾਠੀਚਾਰਜ ਕਰਕੇ ਉਹਨਾਂ ਨੂੰ ਖਦੇੜ ਦਿੱਤਾ। ਇਸ ਲਾਠੀਚਾਰਜ ਵਿੱਚ ਕਈ ਅਧਿਆਪਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਕਈ ਅਧਿਆਪਕਾਂ ਨੂੰ ਹਿਰਾਸਤ ‘ਚ ਵੀ ਲਿਆ ਹੈ। ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕਿ ਪ੍ਰਦਰਸ਼ਨ ਕਰ ਰਹੇ ਸਨ।

    ਲਾਠੀਚਾਰਜ ਤੋਂ ਬਾਅਦ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ ਹੋਰ ਭੜਕ ਗਏ। ਇਕ ਟੀਚਰ ਨੇ ਨਹਿਰ ਵਿੱਚ ਛਾ ਲ ਮਾਰ ਦਿੱਤੀ ਜਿਸਨੂੰ ਗੋਤਾਖੋਰਾਂ ਨੇ ਬਚਾਇਆ। ਟੀਚਰ ਦੇਰ ਰਾਤ ਤੱਕ ਧਰਨੇ ਤੇ ਬੈਠੇ ਹੋਏ ਹਨ। ਭਾਖੜਾ ਕਨਾਲ ਪੁੱਲ ਤੇ ਸੰਗਰੂਰ ਪਟਿਆਲਾ ਹਾਈ ਵੇ ਜਾਮ ਕੀਤਾ ਹੋਇਆ ਹੈ।