31 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ‘ਚ ਬਾਦਲਾਂ ਨੂੰ ਸਰੇਆਮ ਬਚਾ ਰਹੇ ਹਨ ਕੈਪਟਨ : ਕੁਲਤਾਰ ਸੰਧਵਾਂ

0
451

ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕਣਕ ਦੀ ਖਰੀਦ ਲਈ ਆਏ 31000 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਬਾਦਲ ਪਰਿਵਾਰ ਨੂੰ ਸਰੇਆਮ ਬਚਾ ਰਹੇ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਆੜੇ ਹੱਥੀ ਲੈਂਦਿਆਂ ਪੁੱਛਿਆ ਕਿ ਕੀ ਸਿਰਫ ਵਿਧਾਨ ਸਭਾ ‘ਚ ਬਿਆਨ ਦਾਗ ਕੇ ਪੰਜਾਬ ਅਤੇ ਪੰਜਾਬੀਆਂ ਸਿਰ ਰਾਤੋਂ-ਰਾਤ ਚੜਾਏ 31000 ਹਜਾਰ ਕਰੋੜ ਰੁਪਏ ਦੇ ਵਾਧੂ ਕਰਜ਼ ਦਾ ਮਸਲਾ ਹੱਲ ਹੋ ਜਾਵੇਹਾ ? ਕੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹੁੱਣ ਤੱਕ ਇਸ ਸਭ ਤੋਂ ਵੱਡੇ ਘੁਟਾਲੇ ਦੀ ਉਚੱ ਪੱਧਰੀ ਜਾਂਚ ਕਰਵਾ ਕੇ ਬਾਦਲ ਪਰਿਵਾਰ ਨਾਲ ਸੰਬੰਧਿਤ ਦੋਸ਼ੀ ਮੈਂਬਰਾਂ ਨੂੰ ਕਟਹਿਰੇ ‘ਚ ਖੜਾ ਨਹੀਂ ਕਰਨਾ ਚਾਹੀਦਾ ਸੀ?

ਸੰਧਵਾ ਨੇ ਕਿਹਾ ਕਿ ਮਤਲਬ ਸਾਫ਼ ਹੈ ਕਿ ਬਾਦਲ ਕੈਪਟਨ ਰਲੇ ਹੋਏ ਹਨ। ਸੰਧਵਾਂ ਨੇ ਸਵਾਲ ਕੀਤਾ ਕਿ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਕਾਂਗਰਸ ਪਾਰਟੀ ਨੇ ਅਨਾਜ ਖ਼ਰੀਦ ਘੋਟਾਲੇ ਦਾ ਬਹੁਤ ਰੌਲਾ ਪਾਇਆ ਸੀ। ਇੱਥੋਂ ਤਕ ਕਿ ਕਾਂਗਰਸ ਦੇ ਉਦੋਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਇਸ ਘਪਲੇ ਨੂੰ ਲੈ ਕੇ ਵਿਧਾਨ ਸਭਾ ਤਕ ਸਾਈਕਲ ਮਾਰਚ ਵੀ ਕੀਤਾ ਸੀ। ਇਹ ਵੀ ਦਮਗਜ਼ੇ ਮਾਰੇ ਗਏ ਸਨ ਕਿ ਕਾਂਗਰਸ ਸਰਕਾਰ ਆਉਣ ‘ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਪਰ ਹੁਣ ਕੀ ਮਜਬੂਰੀ ਬਣ ਗਈ ਕਿ ਕਾਂਗਰਸ  ਵੀ ਬਾਦਲਾਂ ਨੂੰ ਬਚਾਉਣ ਦੇ ਰਾਹ ‘ਤੇ ਚੱਲ ਰਹੀ ਹੈ?     

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।