ਚੰਡੀਗੜ੍ਹ. ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਨੇ ਅੱਜ ਸੂਬੇ ਦੇ 19 ਜਿਲ੍ਹੇਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਅੱਜ 1 ਮਰੀਜ਼ ਦੀ ਮੌਤ ਅਤੇ ਫਿਰੋਜ਼ਪੁਰ ਜਿਲ੍ਹੇ ਤੋਂ ਪਹਿਲਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ 17 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 214 ਹੋ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)
17-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 5988 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 5988 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 214 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 5113 |
5. | ਰਿਪੋਰਟ ਦੀ ਉਡੀਕ ਹੈ | 664 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 30 |
7. | ਐਕਟਿਵ ਕੇਸ | 167 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ | 00 |
10. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01 |
ਮ੍ਰਿਤਕਾਂ ਦੀ ਕੁੱਲ ਗਿਣਤੀ | 14 |
ਇਨ੍ਹਾਂ ਜਿਲ੍ਹਿਆਂ ਵਿੱਚ ਸਾਹਮਣੇ ਆਏ ਪਾਜ਼ੀਟਿਵ ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਪਟਿਆਲਾ | 05 | 1 ਨਵਾਂ ਕੇਸ4 ਪਾਜ਼ੇਟਿਵ ਕੇਸ ਦੇ ਸੰਪਰਕ |
ਫ਼ਿਰੋਜਪੁਰ | 01 | ਪਾਜ਼ੇਟਿਵ ਕੇਸ ਦਾ ਸੰਪਰਕ |
ਲੁਧਿਆਣਾ | 04 | 1 ਨਵਾਂ ਕੇਸ3 ਪਾਜ਼ੇਟਿਵ ਕੇਸ ਦੇ ਸੰਪਰਕ |
ਜਲੰਧਰ | 07 | ਪਾਜ਼ੇਟਿਵ ਕੇਸ ਦਾ ਸੰਪਰਕ |
17.4.2020 ਨੂੰ ਕੇਸ – ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 01, ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00, ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01, ਠੀਕ ਹੋਏ ਮਰੀਜ਼ਾਂ ਦੀ ਗਿਣਤੀ -02 (1 ਹੁਸ਼ਿਆਰਪੁਰ), ਮੌਤਾਂ ਦੀ ਗਿਣਤੀ-00
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਏ.ਐਸ. ਨਗਰ | 56 | 6 | 2 |
2. | ਜਲੰਧਰ | 38 | 4 | 2 |
3. | ਪਠਾਨਕੋਟ | 24 | 0 | 1 |
4. | ਐਸ.ਬੀ.ਐਸ. ਨਗਰ | 19 | 15 | 1 |
5. | ਲੁਧਿਆਣਾ | 15 | 1 | 3 |
6. | ਅੰਮ੍ਰਿਤਸਰ | 11 | 0 | 2 |
7. | ਮਾਨਸਾ | 11 | 0 | 0 |
8. | ਪਟਿਆਲਾ | 11 | 1 | 0 |
9. | ਹੁਸ਼ਿਆਰਪੁਰ | 07 | 3 | 1 |
10. | ਮੋਗਾ | 04 | 0 | 0 |
11. | ਫ਼ਰੀਦਕੋਟ | 03 | 0 | 0 |
12. | ਰੋਪੜ | 03 | 0 | 1 |
13. | ਸੰਗਰੂਰ | 03 | 0 | 0 |
14. | ਬਰਨਾਲਾ | 02 | 0 | 1 |
15. | ਫ਼ਤਹਿਗੜ੍ਹ ਸਾਹਿਬ | 02 | 0 | 0 |
16. | ਕਪੂਰਥਲਾ | 02 | 0 | 0 |
17. | ਮੁਕਤਸਰ | 01 | 0 | 0 |
18. | ਗੁਰਦਾਸਪੁਰ | 01 | 0 | 1 |
19. | ਫ਼ਿਰੋਜਪੁਰ | 1 | 0 | 0 |
ਕੁੱਲ | 214 | 30 | 15 |
ਅੱਜ ਜਲੰਧਰ ਵਿੱਚ ਸਭ ਤੋਂ ਵੱਧ 7 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਸ਼ਹਿਰ ਦੇ ਰਾਜ਼ਾ ਗਾਰਡਨ, ਨੀਲਾ ਮਹਿਲ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਸਾਹਮਣੇ ਆਏ ਹਨ। ਜਲੰਧਰ ਵਿੱਚ ਕੁੱਲ 38 ਮਾਮਲੇ ਸਾਹਮਣੇ ਆਏ ਹਨ।
- ਪੱਕਾ ਬਾਗ ਦੇ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ ਦੋਸਤ ਵਿਸ਼ਵ ਸ਼ਰਮਾ ਤੋਂ ਬਾਅਦ ਹੁਣ ਉਸਦਾ ਸਾਥੀ ਨੀਲਾ ਮਹਿਲ ਦਾ ਇਕ ਹੋਰ 24 ਸਾਲਾ ਨੌਜਵਾਨ ਸੋਨੂ ਟੈਸਟ ਵਿਚ ਪਾਜ਼ੀਟਿਵ ਆਇਆ ਹੈ।
- ਰਾਜਾ ਗਾਰਡਨ ਵਿਖੇ 40 ਸਾਲਾ ਪੱਤਰਕਾਰ ਜਸਬੀਰ ਸਿੰਘ ਦੀ 60 ਸਾਲਾ ਦੀ ਮਾਤਾ, ਉਸਦੀ 8 ਸਾਲ ਦੀ ਧੀ ਅਤੇ 1 ਸਾਲ ਦਾ ਬੇਟਾ ਕੋਰੋਨਾ ਪਾਜ਼ੀਟਿਵ ਆਇਆ ਹੈ। ਵੀਰਵਾਰ ਨੂੰ ਜਸਬੀਰ ਦੀ ਭੈਣ ਪਾਜ਼ੀਟਿਵ ਆਈ।
- ਪੁਰਾਣੀ ਸਬਜ਼ੀ ਮੰਡੀ ਵਿੱਚ ਕਵਿਤਾ ਮਹਾਜਨ ਦੇ ਘਰ ਦੇ ਹੇਠਾਂ ਕੱਪੜਿਆਂ ਦੀ ਦੁਕਾਨ ਚਲਾਉਣ ਵਾਲੀ ਇੱਕ 48 ਸਾਲਾਂ ਔਰਤ ਨੀਰੂ ਵੀਰਵਾਰ ਨੂੰ ਪਾਜ਼ੀਟਿਵ ਆਈ। ਹੁਣ ਸ਼ੁੱਕਰਵਾਰ ਨੂੰ ਉਸ ਦੇ 25 ਸਾਲਾ ਬੇਟੇ ਵਾਸੂ ਦੀ ਕੋਰੋਨਾ ਪੁਸ਼ਟੀ ਹੋ ਗਈ ਹੈ।
- ਕੋਰੋਨਾ ਦੀ ਮੰਗਲਵਾਰ ਨੂੰ ਬਸਤੀ ਦਾਨਿਸ਼ਮੰਦਾ ਵਿੱਚ ਇੱਕ ਪੱਤਰਕਾਰ ਦੇ ਪਿਤਾ ਜੀਤ ਲਾਲ ਨਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਸ਼ੁੱਕਰਵਾਰ ਨੂੰ ਜੀਤ ਲਾਲ ਦੀਆਂ ਦੋ 8 ਅਤੇ 9 ਸਾਲ ਦੀਆਂ ਪੋਤੀਆਂ ਦਾ ਟੈਸਟ ਪਾਜ਼ੀਟਿਵ ਆਇਆ ਹੈ।
- ਸ਼ੁੱਕਰਵਾਰ ਨੂੰ ਅਰਬਨ ਅਸਟੇਟ ਦੀ ਹਾਉਂਸਿਂਗ ਬੋਰਡ ਕਲੋਨੀ ਦੇ ਦੋ ਨੌਜਵਾਨ ਗੜ੍ਹਾ ਵਿਖੇ ਪੀਐਚਸੀ ਪਹੁੰਚੇ ਸਨ। ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਬੁਖਾਰ ਅਤੇ ਖੰਘ ਸੀ। ਡਾਕਟਰਾਂ ਨੇ ਉਸ ਦਾ ਟੈਸਟ ਕੀਤਾ। ਟੈਸਟ ਆਈਜੀਐਮ ਪਾਜ਼ੀਟਿਵ ਆਇਆ ਸੀ। ਫਿਰ ਦੋਵਾਂ ਨੂੰ ਐਂਬੂਲੈਂਸ ਵਿਚ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੇ ਨਮੂਨੇ ਜਾਂਚ ਲਈ ਹੁਣ ਅੰਮ੍ਰਿਤਸਰ ਮੈਡੀਕਲ ਕਾਲਜ ਜਾਣਗੇ। ਉਸ ਤੋਂ ਬਾਅਦ ਹੀ ਕੋਰੋਨਾ ਦੀ ਪੁਸ਼ਟੀ ਕੀਤੀ ਜਾਂਦੀ ਹੈ।