ਹਾਈਵੇ ਤੇ ਦਰਦਨਾਕ ਹਾਦਸਾ, ਦਿੱਲੀ ਤੋਂ ਆ ਰਹੀ ਕਾਰ ਦੀ ਟਰੱਕ ਨਾਲ ਟੱਕਰ, ਮਾਂ-ਬਾਪ ਸਮੇਤ ਦੋ ਬੱਚਿਆਂ ਦੀ ਮੌਤ

    0
    492

    ਮੋਗਾ. ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਧੁੰਦ ਕਰਕੇ ਇੱਕ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਪਰਿਵਾਰ ਦੇ ਚਾਰ ਲੋਕਾਂ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇਆਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਹਾਈਵੇ ਤੇ ਅੱਗੇ ਜਾ ਰਹੇ ਟਰੱਕ ਨੂੰ ਦੇਖ ਨਹੀਂ ਸਕਿਆ ਤੇ ਕਾਰ ਟਰੱਕ ਹੇਠਾਂ ਜਾ ਵੜੀ ਤੇ ਮੌਕੇ ਤੇ ਹੀ ਕਾਰ ਸਵਾਰ ਪਰਿਵਾਰ ਦੇ ਚਾਰੋ ਮੈਂਬਰਾਂ ਦੀ ਮੌਤ ਹੋ ਗਈ। ਇਹ ਪਰਿਵਾਰ ਦਿੱਲੀ ਤੋਂ ਆ ਰਿਹਾ ਸੀ। ਘਟਨਾ ਵਾਲੀ ਥਾਂ ਤੇ ਰਾਹਤ ਦਾ ਕੰਮ ਚਲ ਰਿਹਾ ਹੈ ਤੇ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।