ਨਵੀਂ ਦਿੱਲੀ . ਪਿਛਲੇ ਦਿਨੀਂ ਮੋਦੀ ਸਰਕਾਰ ਨੇ ਭਾਰਤ ਵਿਚ ਪਬਜੀ ਦੇ ਨਾਲ 118 ਚੀਨੀ ਐਪ ਬੈਨ ਕਰ ਦਿੱਤੀਆਂ ਸੀ। ਭਾਰਤ ਵਿਚ ਪਬਜੀ ਬੇਹੱਦ ਪਾਪੂਲਰ ਗੇਮ ਹੈ। ਹੁਣ ਇਸ ਨੂੰ ਲੈ ਕੇ ਪਬਜੀ ਦੇ ਪ੍ਰਸ਼ੰਸਕਾ ਲਈ ਚੰਗੀ ਖਬਰ ਹੈ।
ਪਬਜੀ ਮੋਬਾਈਲ ਦੀ ਜਲਦ ਹੀ ਭਾਰਤ ਵਿਚ ਭਾਰਤੀ ਹੋ ਸਕਦੀ ਹੈ। ਦਰਅਸਲ ਪਬਜੀ ਕਾਪੋਰੇਸ਼ਨ ਨੇ ਚੀਨ ਗੇਮਸ ਨਾਲ ਨਾਤਾ ਤੋੜ ਲਿਆ ਹੈ।
ਦੱਸ ਦਈਏ ਕਿ ਪਬਜੀ ਮੂਲ ਰੂਪ ਵਿਚ ਦੱਖਣੀ ਕੋਰਿਆ ਵਿਚ ਬਣਾਈ ਗਈ ਗੇਮ ਹੈ। ਪਰ ਇਸ ਗੇਮ ਦੇ ਮੋਬਾਈਲ ਦੀ ਤਕਨੀਕ ਚੀਨ Tencent Games ਨੇ ਲੈ ਲਈ ਹੈ।
ਟੇਨਸੈਂਟ ਦੁਬਾਰਾ ਨਾਤਾ ਤੋੜਨ ਤੋਂ ਬਾਅਦ ਹੁਣ ਉਮੀਦ ਹੈ ਕਿ ਪਬਜੀ ਗੇਮ ਨੂੰ ਭਾਰਤ ਵਿਚ ਫਿਰ ਚਲਾਇਆ ਜਾ ਸਕਦਾ ਹੈ।