ਮੁਕੇਰੀਆਂ ‘ਚ ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ, ‘ਆਪ’ ਦੀ ਰੈਲੀ ਦਾ ਵਿਰੋਧ ਕਰਨ ਜਾਂਦਿਆਂ ਨੂੰ ਲਿਆ ਹਿਰਾਸਤ ‘ਚ

0
1083

ਮੁਕੇਰੀਆਂ, 2 ਦਸੰਬਰ | ਮੁਕੇਰੀਆਂ ‘ਚ ਪੁਲਿਸ ਤੇ ਕਿਸਾਨ ਅੱਜ ਉਸ ਵੇਲੇ ਆਹਮੋ-ਸਾਹਮਣੇ ਹੋ ਗਏ ਜਦੋਂ ਉਹ ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਸਨ। ਕਿਸਾਨਾਂ ਨੂੰ ਰਾਹ ਵਿਚ ਹੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਮੁਕੇਰੀਆਂ ‘ਚ ਧਰਨਾ ਦੇ ਰਹੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ, ਗੁਰਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ‘ਚ ਲਿਆ।

ਜ਼ਿਕਰਯੋਗ ਹੈ ਕਿ ਇਹ ਕਿਸਾਨ ਮਾਨ ਸਰਕਾਰ ਵੱਲੋਂ ਗੰਨੇ ਦੇ ਮੁੱਲ ‘ਚ ਕੀਤੇ ਨਿਗੁਣੇ ਵਾਧੇ ਤੋਂ ਨਾਰਾਜ਼ ਸਨ ਤੇ ਕੱਲ ਤੋਂ ਹੀ ਧਰਨੇ ‘ਤੇ ਬੈਠੇ ਸਨ। ਅੱਜ ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਦੀ ਰੈਲੀ ਹੈ, ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜਣਗੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਉਣ ਲਈ ਗੁਰਦਾਸਪੁਰ ਵੱਲ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਾਹ ‘ਚ ਰੋਕ ਲਿਆ ਤੇ ਕੁਝ ਨੂੰ ਹਿਰਾਸਤ ‘ਚ ਵੀ ਲੈ ਲਿਆ।