ਬੱਚਿਆਂ ਨੂੰ ਖਰਾਬ ਖਾਣਾ ਦੇਣ ਦਾ ਮਾਮਲਾ : ਮੈਰੀਟੋਰੀਅਸ ਸਕੂਲ ਦਾ ਮੈੱਸ ਠੇਕੇਦਾਰ ਤੇ ਮੈਨੇਜਰ ਗ੍ਰਿਫ਼ਤਾਰ

0
2754

ਸੰਗਰੂਰ, 2 ਦਸੰਬਰ | ਸੰਗਰੂਰ ਨੇੜਲੇ ਘਾਬਦਾਂ ਵਿਖੇ ਬਣੇ ਮੈਰੀਟੋਰੀਅਸ ਸਕੂਲ ਵਿਚ ਬੱਚਿਆਂ ਨੂੰ ਮਾੜਾ ਖਾਣਾ ਦੇਣ ਕਾਰਨ ਬੱਚਿਆਂ ਦੀ ਸਿਹਤ ਵਿਗੜਨ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦਿਆਂ 2 ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ‘ਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਠੇਕੇਦਾਰ ਮਨਿੰਦਰ ਸਿੰਘ ਉਰਫ ਮੌਂਟੂ ਵੋਹਰਾ (ਮੈਰੀਟੋਰੀਅਸ ਸਕੂਲ ਦਾ ਠੇਕੇਦਾਰ ਮੈੱਸ) ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫੱਗੂਵਾਲਾ (ਮੈੱਸ ਮੈਨੇਜਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਸੰਗਰੂਰ ਦੇ ਐਸ. ਪੀ. (ਡੀ) ਪਲਵਿੰਦਰ ਸਿੰਘ ਚੀਮਾ ਵੱਲੋਂ ਕੀਤੀ ਗਈ।

ਇਸ ਮਾਮਲੇ ‘ਚ ਬੀਮਾਰ ਹੋਏ ਸਾਰੇ ਵਿਦਿਆਰਥੀਆਂ ਦੀ ਸਿਹਤ ਸਥਿਰ ਹੈ ਅਤੇ ਖਤਰੇ ਤੋਂ ਬਾਹਰ ਹਨ। ਪ੍ਰਸ਼ਾਸਨ ਵੱਲੋਂ 2 ਡਾਕਟਰ, 14 ਸਟਾਫ ਨਰਸਾਂ, 2 ਐਂਬੂਲੈਂਸ ਅਤੇ ਫੂਡ ਸੈਂਪਲਿੰਗ ਟੀਮ ਮੈਰੀਟੋਰੀਅਸ ਸਕੂਲ ਵਿਚ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜ਼ਿੰਮੇਵਾਰੀ ਤੈਅ ਕਰਨ ਲਈ ਕਮੇਟੀ ਬਣਾਈ ਗਈ ਹੈ ਜੋ ਕਿ ਇਕ ਹਫ਼ਤੇ ‘ਚ ਆਪਣੀ ਰਿਪੋਰਟ ਦੇਵੇਗੀ।

ਵੇਖੋ ਵੀਡੀਓ

https://www.facebook.com/punjabibulletin/videos/268658986191677