ਕਪੂਰਥਲਾ| ਵਿਜੀਲੈਂਸ ਬਿਊਰੋ ਦੀ ਪੰਜਾਬ ‘ਚ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਕਾਰਵਾਈ ਜਾਰੀ ਹੈ। ਇਸੇ ਕੜੀ ਵਿੱਚ ਸਟੇਟ ਵਿਜੀਲੈਂਸ ਬਿਊਰੋ ਦੇ ਜਲੰਧਰ ਥਾਣੇ ਦੀ ਪੁਲਿਸ ਨੇ ਫਗਵਾੜਾ ਦੇ ਇੱਕ ਭ੍ਰਿਸ਼ਟ ਪਟਵਾਰੀ ਖਿਲਾਫ ਕਾਰਵਾਈ ਕੀਤੀ ਹੈ।
ਵਿਜੀਲੈਂਸ ਨੇ ਫਗਵਾੜਾ ਸ਼ਹਿਰ ਦੇ ਪਟਵਾਰੀ ਪ੍ਰਵੀਨ ਨੂੰ 15,000 ਰੁਪਏ ਦੀ ਰਿਸ਼ਵਤ ਮੰਗਦੇ ਰੰਗੇ ਹੱਥੀਂ ਕਾਬੂ ਕੀਤਾ ਹੈ।ਸੂਚਨਾ ਮੁਤਾਬਕ ਵਿਜੀਲੈਂਸ ਟੀਮ ਵੱਲੋਂ ਇਹ ਕਾਰਵਾਈ ਇੰਗਲੈਂਡ ਦੀ ਰਹਿਣ ਵਾਲੀ ਇੱਕ NRI ਔਰਤ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਵਿਜੀਲੈਂਸ ਨੂੰ ਇਹ ਸ਼ਿਕਾਇਤ ਇੰਗਲੈਂਡ ਦੇ ਸਲੋਹ ‘ਚ ਰਹਿਣ ਵਾਲੀ ਨਹਿਰੂ ਨਗਰ ਫਗਵਾੜਾ ਦੀ ਰਣਵੀਰ ਕੌਰ ਨੇ ਕੀਤੀ ਹੈ। ਸ਼ਿਕਾਇਤ ‘ਚ ਉਨ੍ਹਾਂ ਕਿਹਾ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਜਾਇਦਾਦ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ।
ਇਸ ਲਈ ਉਹ ਪਟਵਾਰ ਘਰ ਗਈ ਸੀ। ਜਿੱਥੇ ਉਨ੍ਹਾਂ ਦੇ ਇਲਾਕੇ ਦੇ ਪਟਵਾਰੀ ਪ੍ਰਵੀਨ ਨੇ ਕਿਹਾ ਕਿ ਰਿਕਾਰਡ ਨੂੰ ਅਪਡੇਟ ਕਰਨ ਲਈ 25 ਹਜ਼ਾਰ ਰੁਪਏ ਦੇਣੇ ਪੈਣਗੇ।