ਹੁਣ 15 ਮਿੰਟ ‘ਚ ਸਾਹਮਣੇ ਆਏਗੀ ਕੋਰੋਨਾ ਦੀ ਰਿਪੋਰਟ, ਜਲੰਧਰ ਤੇ ਮੋਹਾਲੀ ਤੋਂ ਸ਼ੁਰੂ ਹੋਵੇਗੀ ਰੈਪਿਡ ਟੈਸਟਿੰਗ

    0
    1192

    ਪੰਜਾਬ ਦੇ 9 ਜਿਲ੍ਹੇਆਂ ਦੇ 17 ਹੌਟਸਪੋਟ ਨੂੰ ਕਵਰ ਕਰਨ ਦਾ ਹੈ ਟੀਚਾ

    ਚੰਡੀਗੜ੍ਹ. ਕੋਵਿਡ-19 ਵਿਰੁੱਧ ਆਪਣੀ ਲੜਾਈ ਦੇ ਅਗਲੇ ਪੜਾਅ ‘ਤੇ ਲਿਜਾਂਦਿਆਂ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਰਾਜ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ। ਜਿਸਦਾ ਉਦੇਸ਼ ਅਗਲੇ ਪੜਾਅ ਵਿੱਚ ਰਾਜ ਦੇ 9 ਜਿਲ੍ਹੇਆਂ ਦੇ 17 ਹੌਟਸਪੌਟਸ ਨੂੰ ਕਵਰ ਕਰਨ ਦਾ ਟੀਚਾ ਹੈ। ਇਸ ਸੁਵਿਧਾ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਸ.ਡੀ.ਐਚ ਡੇਰਾਬਸੀ ਵਿਖੇ ਕੀਤੀ, ਅਤੇ ਸੈਂਪਲ ਲਗਾਉਣ ਦੀ ਸ਼ੁਰੂਆਤ ਕੀਤੀ।

    ਜਲੰਧਰ ਤੇ ਮੋਹਾਲੀ ਟੈਸਟਿੰਗ ਸ਼ੁਰੂ ਕਰਨ ਲਈ 500 ਕਿੱਟਾਂ

    ਏਸੀਐਸ ਵਿਨੀ ਮਹਾਜਨ ਨੇ ਕਿਹਾ ਕਿ ਰਾਜ ਸਰਕਾਰ ਨੇ ਅੱਜ ਆਈਸੀਐਮਆਰ ਤੋਂ ਕੋਵਿਡ -19 ਟੈਸਟਿੰਗ ਲਈ 1000 ਰੈਪਿਡ ਟੈਸਟਿੰਗ ਕਿੱਟਾਂ ਪ੍ਰਾਪਤ ਕੀਤੀਆਂ ਹਨ। ਐਸ ਏ ਐਸ ਨਗਰ (ਮੁਹਾਲੀ) ਅਤੇ ਜਲੰਧਰ ਦੋ ਜ਼ਿਲ੍ਹਿਆਂ ਵਿੱਚ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ 500 ਕਿੱਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਭਾਵਿਤ ਮਾਮਲਿਆਂ ਦੀ ਸਥਿਤੀ ਅਤੇ ਤੇਜ਼ੀ ਦੇ ਹਿਸਾਬ ਨਾਲ ਇਹ ਸਹੂਲਤ ਹੋਰ ਜ਼ਿਲ੍ਹਿਆਂ ਵਿੱਚ ਵੀ ਵਧਾਈ ਜਾ ਸਕਦੀ ਹੈ। ਇਹ ਟੈਸਟ ਸ਼ੁਰੂ ਵਿਚ ਸਰਕਾਰੀ ਸਿਹਤ ਸਹੂਲਤਾਂ ਦੇ ਫਲੂ ਕਾਰਨਰਾਂ ਵਿਚ ਆਉਣ ਵਾਲੇ ਸਾਰੇ ਮਰੀਜ਼ਾਂ ਲਈ ਕੀਤਾ ਜਾਏਗਾ, ਜਿਨ੍ਹਾਂ ਦੇ ਲੱਛਣ 7 ਦਿਨਾਂ ਤੋਂ ਵੱਧ ਹੋਣਗੇ। ਟੈਸਟ ਸਿਰਫ਼ ਖੂਨ ਦੇ ਨਮੂਨੇ ਲੈਣ ਲਈ ਇਕੋ ਹਲਕੀ ਚੁਭਨ ਨਾਲ ਕੀਤਾ ਜਾਂਦਾ ਹੈ ਅਤੇ ਇਸਦਾ ਨਤੀਜਾ 15 ਮਿੰਟਾਂ ਵਿਚ ਉਪਲਬਧ ਹੁੰਦਾ ਹੈ।

    ਜਿਲ੍ਹਿਆਂ ਨੂੰ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼

    • ਵਿਨੀ ਮਹਾਜਨ ਨੇ ਦੱਸਿਆ ਕਿ ਜ਼ਿਲ੍ਹਿਆਂ ਨੂੰ ਨਤੀਜਿਆਂ ਦੇ ਨਾਲ ਨਾਲ ਕੀਤੇ ਗਏ ਟੈਸਟਾਂ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
    • ਸਿਹਤ ਵਿਭਾਗ – www.covid-19punjab.in – ਦੁਆਰਾ ਮਰੀਜ਼ਾਂ ਦੇ ਪ੍ਰੋਫਾਈਲ ਦੀ ਜਾਂਚ ਕਰਨ ਅਤੇ ਰਿਕਾਰਡ ਕਰਨ ਬਾਰੇ ਅਸਲ ਸਮੇਂ ਦੀ ਜਾਣਕਾਰੀ ਇਕੱਤਰ ਕਰਨ ਲਈ ਇੱਕ ਪੋਰਟਲ ਬਣਾਇਆ ਗਿਆ ਹੈ।

    ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।