ਕਰਫਿਊ ਦੌਰਾਨ ਦਿੱਤੀ ਢਿੱਲ ਖਿਲਾਫ ਪਟੀਸ਼ਨ, ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਲ ਤੱਕ ਮੰਗੀਆ ਜਵਾਬ

0
388

ਚੰਡੀਗੜ੍ਹ. ਕਰਫਿਊ ਦੌਰਾਨ ਚੰਡੀਗੜ੍ਹ ‘ਚ ਸ਼ਨੀਵਾਰ ਨੂੰ ਦਿੱਤੀ ਗਈ ਢਿੱਲ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ। ਹਾਈਕੋਰਟ ਨੇ ਇਸ ‘ਤੇ ਸੁਣਵਾਈ ਕਰਦੇ ਹੋਏ ਰੋਕ ਨਾ ਲਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ ਸ਼ਨੀਵਾਰ ਨੂੰ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਸਬਜ਼ੀ, ਫਲ, ਦਵਾਈਆਂ, ਅਨਾਜ, ਦੁੱਧ, ਮਾਸ ਅਤੇ ਮੱਛੀ ਵਰਗੀਆਂ ਦੁਕਾਨਾਂ ਨੂੰ ਅਗਲੇ ਹੁਕਮਾਂ ਤੱਕ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਿਸਦੇ ਖਿਲਾਫ ਪਟੀਸ਼ਨ ‘ਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਸ਼ਾਸਨ ਦਾ ਦੁਕਾਨਾਂ ਖੋਲਣ ਦਾ ਫੈਸਲਾ ਰੱਦ ਕੀਤਾ ਜਾਵੇ।

ਇਸ ਨਾਲ ਬਜ਼ਾਰਾਂ ‘ਚ ਲੋਕਾਂ ਦਾ ਇਕੱਠ ਜ਼ਿਆਦਾ ਹੋਵੇਗਾ। ਜਿਸ ਕਾਰਨ ਇੰਫੈਕਸ਼ਨ ਫੈਲਣ ਦਾ ਖਤਰਾ ਜ਼ਿਆਦਾ ਹੈ। ਵੈਸੇ ਵੀ ਇਹ ਬਿਮਾਰੀ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ਕਾਰਨ ਜ਼ਿਆਦਾ ਫੈਲਦੀ ਹੈ। ਅਜਿਹੇ ‘ਚ ਕਰਿਆਨਾ, ਕੈਮਿਸਟ ਦੁਕਾਨਾਂ ਤੋਂ ਇਲਾਵਾ ਹੋਰ ਕਿਸੇ ਪ੍ਰਕਾਰ ਦੀਆਂ ਦੁਕਾਨਾਂ ਖੋਲਣ ਦੀ ਇਜਾਜਤ ਨਾ ਦਿੱਤੀ ਜਾਵੇ। ਇਸ ਪਟੀਸ਼ਨ ‘ਤੇ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ।

ਐਸੋਸੀਏਸ਼ਨ ਦਾ ਕਹਿਣਾ ਸੀ ਕਿ ਜੇਕਰ ਇਸ ਤਰ੍ਹਾਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਤਾਂ ਲੋਕ ਜ਼ਿਆਦਾ ਇਕੱਠੇ ਹੋਣਗੇ ਅਤੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣਗੇ। ਫਿਰ ਚੀਨ ਅਤੇ ਇਟਲੀ ਵਰਗੇ ਹਾਲਾਤ ਬਣ ਸਕਦੇ ਹਨ। ਜਿਸ ‘ਤੇ ਡਿਵੀਜਨ ਬੈਂਚ ਨੇ ਰੋਕ ਨਾ ਲਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਪ੍ਰਸਾਸ਼ਨ ਤੋਂ ਜਵਾਬ ਮੰਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।