ਪਟਿਆਲਾ : ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਾਤ ਮਾਰ-ਮਾਰ ਉਤਾਰਿਆ ਮੌ.ਤ ਦੇ ਘਾਟ

0
4718

ਪਟਿਆਲਾ, 3 ਦਸੰਬਰ| ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਿਸ
ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ. ਗੁਰਨਾਮ ਸਿੰਘ ਦੀ
ਅਗਵਾਈ ਹੇਠ ਸ਼ੰਭੂ ਵਿਖੇ ਹੋਏ ਟੇਲਰ ਮਾਸਟਰ ਦੇ ਕਤਲ ਦਾ ਪਰਦਾਫਾਸ਼ ਕਰ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਡੀਐੱਸਐੱਪੀ ਇਨਵੈਸਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ
ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਿਖੇ ਟੇਲਰ ਮਾਸਟਰ ਲਛਮਣ ਸਿੰਘ ਦਾ ਤੇਜ਼ਧਾਰ ਹਥਿਆਰ
(ਦਾਤਰ) ਨਾਲ ਸੱਟਾਂ ਮਾਰ ਕੇ ਕਤਲ ਹੋਇਆ ਸੀ।

ਪੁਲਿਸ ਨੇ ਮਾਮਲਾ ਦਰਜ ਕਰ ਕੇ ਕਤਲ ਕੇਸ ਨੂੰ ਟਰੇਸ ਕਰਨ ਲਈ ਐੱਸਐੱਸਐੱਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸਐੱਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀਐੱਸਐੱਪੀ ਘਨੌਰ ਦਲਬੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਇੰਸ: ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ ਗੁਰਨਾਮ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਤਫਤੀਸ਼ ਦੌਰਾਨ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੇ ਹੋਏ ਟੇਲਰ ਮਾਸਟਰ ਲਛਮਣ ਸਿੰਘ ਦੇ
ਕਤਲ ਦਾ ਪਰਦਾਫਾਸ਼ ਕਰਕੇ ਵਾਰਦਾਤ ’ਚ ਸ਼ਾਮਲ ਗੁਲਜਾਰ ਸਿੰਘ ਉਰਫ ਗਾਰੀ ਪੁੱਤਰ ਸਾਧੂ
ਸਿੰਘ ਵਾਸੀ ਸਲੇਮਪੁਰ ਸੇਖਾਂ ਅਤੇ ਪਰਮਜੀਤ ਕੌਰ ਪਤਨੀ ਮ੍ਰਿਤਕ ਲਛਮਣ ਸਿੰਘ ਵਾਸੀ
ਸਲੇਮਪੁਰ ਸੇਖਾਂ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰ
ਲਿਆ।

ਡੀਐੱਸਪੀ. ਰੰਧਾਵਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਗੁਲਜਾਰ ਸਿੰਘ ਉਰਫ ਗਾਰੀ ਤੋਂ
ਵਾਰਦਾਤ ਸਮੇਂ ਵਰਤਿਆ ਤੇਜ਼ਧਾਰ ਹਥਿਆਰ (ਦਾਤਰ) ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲਛਮਣ ਦਾਸ ਦੀ ਪਤਨੀ ਦੇ  ਗੁਲਜ਼ਾਰੀ ਨਾਲ ਨਾਜਾਇਜ਼ ਸੰਬੰਧ ਸਨ।

ਸਾਲ 2022 ਤੋਂ ਗੁਲਜਾਰ ਸਿੰਘ ਉਰਫ ਗਾਰੀ ਅਤੇ ਪਰਮਜੀਤ ਕੌਰ ਦੋਵੇਂ ਘਰੋਂ ਭੱਜ ਕੇ ਬਨੂੜ ’ਚ ਰਹਿਣ ਲੱਗ
ਪਏ ਸੀ। ਜਦੋਂ ਮ੍ਰਿਤਕ ਲਛਮਣ ਸਿੰਘ ਅਤੇ ਇਸ ਦੇ ਪਰਿਵਾਰ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ
ਕਰੀਬ 5-6 ਮਹੀਨੇ ਪਹਿਲਾਂ ਪਰਮਜੀਤ ਕੌਰ ਨੂੰ ਆਪਣੇ ਘਰ ਪਿੰਡ ਸਲੇਮਪੁਰ ਸੇਖਾਂ ਲੈ ਆਏ
ਸੀ।

ਹੁਣ ਕਈ ਮਹੀਨਿਆਂ ਤੋਂ ਗੁਲਜਾਰ ਸਿੰਘ ਉਰਫ ਗਾਰੀ ਅਤੇ ਪਰਮਜੀਤ ਕੌਰ ਦੋਵੇਂ ਜਣੇ
ਆਪਣੇ ਪ੍ਰੇਮ ਸਬੰਧਾਂ ’ਚ ਮ੍ਰਿਤਕ ਲਛਮਣ ਸਿੰਘ ਨੂੰ ਰੋੜਾ ਸਮਝਦੇ ਸਨ, ਜਿਸ ਕਰ ਕੇ ਇਨ੍ਹਾਂ ਵੱਲੋਂ
ਇਕ ਸਾਜ਼ਿਸ਼ ਤਹਿਤ ਰਲ਼ ਕੇ ਲਛਮਣ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੋਵਾਂ ਨੂੰ
ਗ੍ਰਿਫਤਾਰ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।