ਪਟਿਆਲਾ ਦੀ ਕੁੜੀ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ

0
653

ਪਟਿਆਲਾ . ਪਿੰਡ ਸੂਲਰ ਵਿਚਲੀ ਗਿਆਨ ਕਲੋਨੀ ਦੀ ਵਸਨੀਕ ਤੇ ਕੈਨੇਡਾ ਦੇ ਬਰੈਪਟਨ ਸ਼ਹਿਰ ਵਿਚ ਪੜ੍ਹਨ ਗਈ ਕਵਿਤਾ ਕੁਮਾਰੀ(26) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੂਲ ਰੂਪ ਵਿਚ ਬਿਹਾਰ ਨਾਲ ਸਬੰਧਿਤ ਮ੍ਰਿਤਕ ਦਾ ਪਰਿਵਾਰ ਕਈ ਸਾਲਾਂ ਤੋਂ ਪਿੰਡ ਸਲੂਰ ਵਿਚ ਰਹਿ ਰਿਹਾ ਹੈ। ਕਵਿਤਾ ਦੇ ਪਿਤਾ ਲਾਲ ਬਹਾਦਰ ਨੇ ਦੱਸਿਆ ਕਿ ਉਸ ਦੀ ਧੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਬਰੈਂਪਟਨ ਕੈਨੇਡਾ ਗਈ ਸੀ। ਨਾਲ ਰਹਿੰਦੀ ਸਹੇਲੀ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਕੰਮ ਉੱਤੇ ਗਈ ਤਾਂ ਕਵਿਤਾ ਸੁੱਤੀ ਪਈ ਸੀ ਪਰ ਕਈ ਘੰਟਿਆਂ ਮਗਰੋਂ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਉਹ ਮ੍ਰਿਤਕ ਪਈ ਸੀ।

ਲਾਲ ਬਹਾਦਰ ਅਨਸਾਰ ਡਾਕਟਰਾਂ ਵਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਧੀ ਦੀ ਲਾਸ਼ ਮੰਗਵਾਉਣ ਦੀ ਮੰਗ ਕੀਤੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।