ਪੰਜਾਬ ਸਰਕਾਰ ਨੇ ਜਨਤਕ ਸਥਾਨਾਂ ‘ਤੇ ਮਾਸਕ ਪਾਉਣਾ ਕੀਤਾ ਲਾਜ਼ਮੀ

0
614

ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਫੇਸਬੁਕ ਪੇਜ ਤੇ ਲਿਖਿਆ ਹੈ ਕਿ ‘ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ। ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿਡ-19 ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ’।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।