ਯੂਕਰੇਨ ‘ਚ ਭਾਰਤੀ ਵਿਦਿਆਰਥੀ ਦੀ ਦਰਦਨਾਕ ਮੌ.ਤ, MBBS ਕਰਨ ਵਿਦੇਸ਼ ਗਿਆ ਸੀ ਅਨੁਦਿਤ ਗੌਤਮ

0
577

ਯੂਕਰੇਨ, 24 ਦਸੰਬਰ | ਯੂਕਰੇਨ ਤੋਂ MBBS ਕਰ ਰਹੇ ਰਾਜਸਥਾਨ ਦੇ ਇਕ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀ ਅਨੁਦਿਤ ਗੌਤਮ ਝਾਲਾਵਾੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਵਿਦਿਆਰਥੀ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਅਨੁਸਾਰ ਅਨੁਦਿਤ ਯੂਕਰੇਨ ਦੀ ਬੁਕੋਵਿਨੀਅਨ ਯੂਨੀਵਰਸਿਟੀ ਵਿਚ MBBS ਦੇ ਫਾਈਨਲ ਈਅਰ ਦਾ ਵਿਦਿਆਰਥੀ ਸੀ। 6 ਮਹੀਨਿਆਂ ਬਾਅਦ ਉਸ ਦੀ MBBS ਦੀ ਡਿਗਰੀ ਪੂਰੀ ਹੋਣ ਵਾਲੀ ਸੀ ਅਤੇ ਉਹ ਭਾਰਤ ਆਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਵਿਚ ਮੌਤ ਦਾ ਕਾਰਨ ਦਿਲ ਨਾਲ ਸਬੰਧਤ ਬੀਮਾਰੀ ਦੱਸਿਆ ਗਿਆ ਹੈ।

ਪਰਿਵਾਰ ਨੇ ਅਨੁਦਿਤ ਗੌਤਮ ਪੁੱਤਰ ਸੁਮੰਤ ਸ਼ਰਮਾ ਦੀ ਲਾਸ਼ ਭਾਰਤ ਭੇਜਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂ ਰਾਸ਼ਟਰਪਤੀ ਸਕੱਤਰੇਤ ਵਿਚ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਨਵੀਂ ਦਿੱਲੀ ਨੇ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਦੇ ਕੀਵ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਮਨੁੱਖੀ ਸਹਾਇਤਾ ਦੀ ਬੇਨਤੀ ਕੀਤੀ ਹੈ।