ਕਪੂਰਥਲਾ ਮਾਡਰਨ ਜੇਲ ‘ਚ ਤਾਇਨਾਤ ਹੋਮਗਾਰਡ ਖਿਲਾਫ ਪਰਚਾ : 20 ਰੌਂਦ ਚੋਰੀ ਕਰਨ ਦਾ ਦੋਸ਼; ਰਜਿਸਟਰ ‘ਤੇ ਦਸਤਖਤ ਵੀ ਨਹੀਂ ਕੀਤੇ

0
1868

ਕਪੂਰਥਲਾ, 24 ਦਸੰਬਰ| ਮਾਡਰਨ ਜੇਲ ‘ਚ ਤਾਇਨਾਤ ਹੋਮਗਾਰਡ ਜਵਾਨ ਖਿਲਾਫ 20 ਰੈਂਦ ਚੋਰੀ ਦੇ ਦੋਸ਼ ‘ਚ ਥਾਣਾ ਕੋਤਵਾਲੀ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਕਾਰਵਾਈ ਜੇਲ੍ਹ ਦੇ ਡਿਪਟੀ ਸੁਪਰਡੈਂਟ ਸੁਰੱਖਿਆ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਥਾਣਾ ਸਦਰ ਵਿੱਚ ਕੇਸ ਦਰਜ ਕਰਨ ਉਪਰੰਤ ਤਫਤੀਸ਼ੀ ਅਫਸਰ ਏ.ਐਸ.ਆਈ ਬਲਦੇਵ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਜਾਣਕਾਰੀ ਅਨੁਸਾਰ ਕਪੂਰਥਲਾ ਮਾਡਰਨ ਜੇਲ੍ਹ ਦੇ ਡਿਪਟੀ ਸੁਪਰਡੈਂਟ ਸੁਰੱਖਿਆ ਨਵਦੀਪ ਸਿੰਘ ਨੇ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੰਜਾਬ ਹੋਮਗਾਰਡ ਜਵਾਨ ਹਰਦੇਵ ਸਿੰਘ ਜੇਲ੍ਹ ਦੇ ਟਾਵਰ ’ਤੇ ਡਿਊਟੀ ਕਰ ਰਿਹਾ ਹੈ। ਇਸ ਕਾਰਨ ਉਸਨੂੰ ਪ੍ਰਸ਼ਾਸਨ ਵੱਲੋਂ ਇੱਕ ਐਸਐਲਆਰ ਅਤੇ 20 ਰੌਂਦ ਦਿੱਤੇ ਗਏ ਹਨ, ਜਿਸ ਨੂੰ ਉਸਨੇ ਚੋਰੀ ਕਰਕੇ ਗਾਇਬ ਕਰ ਦਿੱਤਾ।

ਬਹਾਨਾ ਬਣਾ ਕੇ ਗਿਆ ਸੀ ਜੇਲ੍ਹ ਤੋਂ ਬਾਹਰ

ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਹੋਮਗਾਰਡ ਜਵਾਨ ਨੂੰ ਅਸਲਾ ਸ਼ਾਖਾ ਤੋਂ 20 ਰੌਂਦ ਗਿਣ ਕੇ ਦਿੱਤੇ ਗਏ ਤਾਂ ਉਸ ਨੇ ਇਨ੍ਹਾਂ ਨੂੰ ਗਿਣ ਕੇ ਆਪਣੀ ਕਿੱਟ ਵਿੱਚ ਰੱਖ ਲਿਆ ਅਤੇ ਰਜਿਸਟਰ ’ਤੇ ਦਸਤਖਤ ਕੀਤੇ ਬਿਨਾਂ ਹੀ ਕੋਈ ਬਹਾਨਾ ਬਣਾ ਕੇ ਜੇਲ੍ਹ ਵਿੱਚੋਂ ਬਾਹਰ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸਦੀ ਕਿੱਟ ਵਿੱਚ 20 ਰੌਂਦ ਨਹੀਂ ਸਨ। ਜਿਸ ਤੋਂ ਬਾਅਦ ਡਿਪਟੀ ਸੁਪਰਡੈਂਟ ਸੁਰੱਖਿਆ ਨਵਦੀਪ ਸਿੰਘ ਦੇ ਬਿਆਨ ‘ਤੇ ਥਾਣਾ ਕੋਤਵਾਲੀ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ