ਕੋਰੋਨਾ ਨਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਵਸਨੀਕ 1 ਵਿਅਕਤੀ ਦੀ ਇਟਲੀ ‘ਚ ਮੌਤ

  0
  590

  ਭੁਲੱਥ. ਕਪੂਰਥਲਾ ਦੇ ਹਲਕਾ ਭੁਲੱਥ ਦੇ ਰਹਿਣ ਵਾਲੇ ਇੱਕ 53 ਸਾਲਾ ਵਿਅਕਤੀ ਦੀ ਇਟਲੀ ‘ਚ ਕਰੋਨਾ ਨਾਲ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਜ਼ਿਲੇ ਵਿੱਚ ਰਹਿੰਦਾ ਸੀ। ਉਹ ਇਕ ਫੈਕਟਰੀ ‘ਚ ਕੰਮ ਕਰਦਾ ਸੀ। ਪਹਿਲਾਂ ਬੁਖਾਰ ਅਤੇ ਬਾਅਦ ‘ਚ ਸਾਹ ਦੀ ਸ਼ਿਕਾਇਤ ਆਉਣ ਮਗਰੋਂ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ।

  ਉਸਦੀ ਹਾਲਤ ‘ਚ ਪਹਿਲਾਂ ਇਕ ਵਾਰ ਸੁਧਾਰ ਆਇਆ, ਪਰ ਡਾਕਟਰਾਂ ਵਲੋਂ ਸੈਪਲ ਭੇਜਣ ‘ਤੇ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਮੁੜ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ 3 ਅਪ੍ਰੈਲ ਨੂੰ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਉਸਦਾ ਪਰਿਵਾਰ ਵੀ ਵਿਦੇਸ਼ ਵਿੱਚ ਹੀ ਰਹਿੰਦਾ ਸੀ। ਉਹ ਆਪਣੇ ਪਿੱਛੇ ਪਤਨੀ, ‘ਤੇ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ।

  ਮ੍ਰਿਤਕ ਜੋਗਿੰਦਰ ਸਿੰਘ ਪਿੰਡ ਰਾਵਾਂ ਦੇ ਮੌਜੂਦਾ ਸਰਪੰਚ ਅਮਰੀਕ ਸਿੰਘ ਦਾ ਭਰਾ ਸੀ। ਉਸਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਪਿਛਲੇ 22 ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਹੈ। ਅੱਜ ਉਸਦੀ ਮੌਤ ਦੀ ਖਬਰ ਮਿਲਣ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ। 

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UXezH7 ‘ਤੇ ਕਲਿੱਕ ਕਰੋ।