ਹੁਸ਼ਿਆਰਪੁਰ. ਅਮਰੀਕਾ ਦੀ ਨਿਉਯਾਰਕ ਸਿਟੀ ਵਿੱਚ ਇੱਕ ਪੰਜਾਬੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖਬਰ ਹੈ। ਜਿਸ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ, ਪਿਛਲੇ 25 ਸਾਲਾਂ ਤੋਂ ਉਹ ਨਿਉਯਾਰਕ ਸਿਟੀ ਵਿੱਚ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਵਿੱਚ ਦਸੂਹਾ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਦੇ 60 ਸਾਲਾ ਕਰਨੈਲ ਸਿੰਘ ਵਜੋਂ ਹੋਈ ਹੈ। ਪਿਛਲੇ 25 ਸਾਲਾਂ ਤੋਂ, ਉਹ ਨਿਉਯਾਰਕ ਸਿਟੀ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਉਸਦੇ ਬੱਚੇ ਅਤੇ ਪਤਨੀ ਇਟਲੀ ਵਿੱਚ ਹਨ। ਇੱਥੇ ਭਾਰਤ ਵਿੱਚ ਉਸਦਾ ਇੱਕ ਛੋਟਾ ਭਰਾ ਅਤੇ ਬਜ਼ੁਰਗ ਪਿਤਾ ਹਨ।
ਉਸਦੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਾਰੇ ਲੋਕਾਂ ਨੂੰ ਸੁਨੇਹਾ ਦਿੰਦੇ ਹਨ ਕਿ ਸਭ ਆਪਣੇ ਘਰਾਂ ਵਿੱਚ ਰਹਿਣ, ਜਿਸ ਨਾਲ ਉਹ ਇਸ ਬਿਮਾਰੀ ਤੋਂ ਬਚ ਸਕਦੇ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।