ਪੰਜਾਬ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ ਨੂੰ ਕੀਤਾ ਤਿਆਰ

0
369

ਬਾਬਾ ਫਰੀਦ ਯੂਨੀਵਰਸਿਟੀ ਨੂੰ ਸੋਂਪਿਆ ਮੈਨੂਅਲ ਤਿਆਰ ਕਰਨ ਦਾ ਕੰਮ

ਸੂਬੇ ਦੇ ਤਿੰਨ ਮੈਡੀਕਲ ਕਾਲਜ ਦੇ  ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ  ਵਿਚ 1360  ਬੈਡ ਕੋਵਿਡ 19 ਪੀੜਤ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਰਾਖਵੇਂ


ਚੰਡੀਗੜ੍ਹ. ਪੰਜਾਬ ਰਾਜ ਵਿੱਚ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 46 ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਦੇ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ ਇਲਾਜ ਲਈ ਤਿਆਰੀਆਂ ਕਰ ਲਈਆਂ ਹਨ। ਇਨ੍ਹਾਂ ਤਿਆਰੀਆਂ ਤਹਿਤ ਸੂਬੇ ਦੇ ਤਿੰਨ ਮੈਡੀਕਲ ਕਾਲਜ ਦੇ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ 1360 ਬੈਡ ਕੋਵਿਡ 19 ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਖਵੇਂ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 600 ਬੈਡ ਅਤੇ 40 ਵੈਂਟੀਲੇਟਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 180 ਬੈਡ ਅਤੇ 35 ਵੈਂਟੀਲੇਟਰ ਜਦਕਿ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ 580 ਬੈਡ ਅਤੇ 26 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਨੂੰ ਕੋਵਿਡ 19 ਸਬੰਧੀ ਮੈਨੂਅਲ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਮੈਨੂਅਲ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੋਰਾਨ ਅਪਣਾਈਆਂ ਜਾਣ ਵਾਲੇ ਸਾਰੇ ਨਿਯਮਾਂ ਤੇ ਰੋਸ਼ਨੀ ਪਾਵੇਗਾ, ਜਿਵੇਂ ਕਿ ਸ਼ੱਕੀ ਮਰੀਜ਼ਾਂ ਨੂੰ  ਕਮਿਊਨਿਟੀ ਸਿਹਤ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਟਰਸ਼ਰੀ ਕੇਅਰ ਸੈਂਟਰ ਵਿਖੇ ਕਿਵੇਂ ਲਿਆਉਣਾ ਹੈ ਆਦਿ।

ਟਰਸ਼ਰੀ ਕੇਅਰ ਸੈਂਟਰਾਂ ‘ਚ ਮਿਲੇਗਾ ਲੋੜੀਂਦਾ ਸਾਮਾਨ

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਦਿਨ ਪ੍ਰਤੀ ਦਿਨ ਬੀਮਾਰੀ ਸਬੰਧੀ ਅੰਦਾਜ਼ਾ ਲਗਾਉਣਾ ਦਾ ਵੀ ਕੰਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਟਰਸ਼ਰੀ ਕੇਅਰ ਸੈਂਟਰਾਂ ਵਿੱਚ ਜ਼ਰੂਰਤ ਅਨੁਸਾਰ ਲੋੜੀਂਦਾ ਸਾਮਾਨ ਜਿਵੇਂ ਕਿ ਵੈਂਟੀਲੇਟਰ, ਪੀ.ਪੀ .ਈ. ਕਿੱਟ, ਐਨ 95 ਮਾਸਕ ਭਰਪੂਰ ਮਾਤਰਾ ਵਿਚ ਉਪਲਬਧ ਹਨ। ਇਸ ਤੋਂ ਇਲਾਵਾ ਮਾਹਿਰ ਅਮਲਾ ਅਤੇ ਟ੍ਰੇਨੀ ਵੀ ਮੌਜੂਦ ਹਨ। ਤਿਵਾੜੀ ਨੇ ਇਹ ਵੀ ਦੱਸਿਆ ਕਿ ਸਮੱਗਰੀ ਅਤੇ ਹੋਰ ਸਾਜ਼ੋ ਸਾਮਾਨ ਦੀ ਖਰੀਦ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਵੱਲੋਂ ਨਿਭਾਈ ਜਾਵੇਗੀ ਅਤੇ ਤਿੰਨਾਂ ਮੈਡੀਕਲ ਕਾਲਜਾਂ ਦੀਆਂ ਲੌਜਿਸਟਿਕਸ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਦੇ ਆਧਾਰ ‘ਤੇ ਇਸ ਵਿੱਚ ਵਾਧਾ ਕੀਤਾ ਜਾਂਦਾ ਹੈ।

ਫਰੀਦਕੋਟ ਵਿੱਚ ਸ਼ੁਕਰਵਾਰ ਤੱਕ ਪਹੁੰਚ ਜਾਣਗੇ ਲੈਬ ਸੰਬੰਧੀ ਉਪਕਰਣ

ਇਸ ਟੈਸਟਿੰਗ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਟੈਸਟਿੰਗ ਆਈ.ਸੀ.ਐਮ.ਆਰ. ਦੀ ਤਰਜ਼ ‘ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਦੀ ਵਾਇਰਲੌਜੀ ਲੈਬ ਆਫ਼ ਵਿਚ ਕੀਤੀ ਜਾ ਰਹੀ ਹੈ, ਜਦਕਿ ਫਰੀਦਕੋਟ ਵਿਖੇ ਇਹ ਸਹੂਲਤ ਪ੍ਰਕਿਰਿਆ ਅਧੀਨ ਹੈ। ਇਸ ਲੈਬ ਸੰਬੰਧੀ ਉਪਕਰਣ ਫਰੀਦਕੋਟ ਵਿੱਚ ਸ਼ੁੱਕਰਵਾਰ ਤੱਕ ਪਹੁੰਚਣ ਦੀ ਉਮੀਦ ਹੈ, ਇਸ ਤਰ੍ਹਾਂ ਫਰੀਦਕੋਟ ਵਿਖੇ ਟੈਸਟਿੰਗ ਦੀ ਸਹੂਲਤ ਤੁਰੰਤ ਚਾਲੂ ਹੋ ਜਾਏਗੀ। ਇਸ ਬਿਮਾਰੀ ਨਾਲ ਲੜਨ ਲਈ ਡਾਕਟਰ ਅਤੇ ਪੈਰਾ ਮੈਡੀਕਲ ਇਹਨਾਂ ਸੰਸਥਾਵਾਂ ਦੇ ਹੋਰ ਸਹਾਇਕ ਸਟਾਫ ਨਾਲ 24 ਘੰਟੇ ਕੰਮ ਕਰ ਰਹੇ ਹਨ। ਇਸ ਘਾਤਕ ਸਮੇਂ ਨਾਲ ਨਜਿੱਠਣ ਲਈ ਲੋਜਿਸਟਿਕਸ ਦੀ ਜ਼ਰੂਰਤ ਹੈ ਕਿਉਂਕਿ ਖਰੀਦ ਵਿਚ ਕੁਝ ਮੁਸ਼ਕਲਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਸਾਰੇ ਪਾਸਿਆਂ ਤੋਂ ਨਿਰਮਾਤਾਵਾਂ ਅਤੇ ਡੀਲਰਾਂ ‘ਤੇ ਭਾਰੀ ਬੋਝ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਜਿਵੇਂ ਹੀ ਦੇਸੀ ਵੈਂਟੀਲੇਟਰਾਂ ਅਤੇ ਪੀ.ਪੀ.ਈ. ਕਿੱਟਾਂ ਉਪਲਬਧ ਹੋਣਗੀਆਂ, ਬਿਮਾਰੀ ਦੇ ਵਿਰੁੱਧ ਲੜਨ ਲਈ ਸੂਬੇ ਨੂੰ ਹੋਰ ਸਹਾਇਤਾ ਮਿਲ ਸਕੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।