ਪੰਜਾਬ ‘ਚ ਅੱਜ ਕੋਰੋਨਾ ਨਾਲ 1 ਮੌਤ, 8 ਨਵੇਂ ਕੇਸ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ ਹੋਏ 330 – ਵੇਖੋ ਪੂਰੀ ਰਿਪੋਰਟ

    0
    7123

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਪਟਿਆਲਾ ਵਿੱਚ ਕੋਰੋਨਾ ਪਾਜ਼ੀਟਿਵ ਇਕ ਮਹਿਲਾ ਦੀ ਮੋਤ ਹੋਈ। ਕੁਲ 8 ਪਾਜ਼ੀਟਿਵ ਮਾਮਲੇ ਸਾਹਮਣੇ ਆਏ, 5 ਕੋਰੋਨਾ ਪਾਜ਼ੀਟਿਵ ਮਰੀਜ਼ ਤਰਨਤਾਰਨ ਅਤੇ 3 ਮਰੀਜ਼ ਕਪੂਰਥਲਾ ਤੋਂ ਸਾਹਮਣੇ ਆਏ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 330 ਹੋ ਗਈ ਹੈ ਤੇ ਕੋਰੋਨਾ ਹੁਣ ਪੰਜਾਬ ਦੇ 20 ਜਿਲ੍ਹਿਆਂ ਤੱਕ ਪਹੁੰਚ ਗਿਆ ਹੈ।

    ਜਲੰਧਰ ਲਈ ਰਾਹਤ ਦੀ ਵੱਡੀ ਖ਼ਬਰ, 421 ਸੈਂਪਲਾਂ ਪਾਏ ਗਏ ਨੈਗੇਟਿਵ

    ਜਲੰਧਰ ਜਿਲ੍ਹਾ ਜੋ ਕਿ ਸੂਬੇ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ 78 ਪਾਜ਼ੀਟਿਵ ਮਰੀਜ਼ਾਂ ਨਾਲ ਪਹਿਲੇ ਨੰਬਰ ‘ਤੇ ਹੈ। ਅੱਜ 27 ਅਪ੍ਰੈਲ ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ-19 ਸਬੰਧੀ ਲਏ ਗਏ 421 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਇਨਾਂ ਲੋਕਾਂ ਦੀ ਰਿਪੋਰਟ ਸੋਮਵਾਰ ਦੇਰ ਸ਼ਾਮ ਨੂੰ ਆਈ। ਉਨ੍ਹਾਂ ਕਿਹਾ ਕਿ ਇਨਾਂ ਸਾਰੇ 421 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

    ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਪੂਰੀ ਰਿਪੋਰਟ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ15516
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ15516
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ330
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ12333
    5.ਰਿਪੋਰਟ ਦੀ ਉਡੀਕ ਹੈ2853
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ98
    7.ਐਕਟਿਵ ਕੇਸ213
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ00
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ00 
    10.ਮ੍ਰਿਤਕਾਂ ਦੀ ਕੁੱਲ ਗਿਣਤੀ19

    ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਤਰਨਤਾਰਨ5*ਨਵੇਂ ਕੇਸ
    ਕਪੂਰਥਲਾ3*ਨਵੇਂ ਕੇਸ

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਜਲੰਧਰ786873
    2.ਐਸ.ਏ.ਐਸ. ਨਗਰ6333282
    3.ਪਟਿਆਲਾ615821
    4.ਪਠਾਨਕੋਟ251591
    5.ਐਸ.ਬੀ.ਐਸ. ਨਗਰ201181
    6.ਲੁਧਿਆਣਾ18864
    7.ਅੰਮ੍ਰਿਤਸਰ14662
    8.ਮਾਨਸਾ131030
    9.ਹੁਸ਼ਿਆਰਪੁਰ7151
    10.ਮੋਗਾ4040
    11.ਫ਼ਰੀਦਕੋਟ3210
    12.ਕਪੂਰਥਲਾ6321
    13.ਰੋਪੜ3021
    14.ਸੰਗਰੂਰ3120
    15.ਬਰਨਾਲਾ2011
    16.ਫ਼ਤਹਿਗੜ੍ਹ ਸਾਹਿਬ2020
    17.ਫ਼ਿਰੋਜਪੁਰ1100
    18.ਗੁਰਦਾਸਪੁਰ1001
    19.ਮੁਕਤਸਰ1100
    20.ਤਰਨਤਾਰਨ5500
     ਕੁੱਲ3302139819