ਪੰਜਾਬ ਸਰਕਾਰ ਨੇ ਕਰਫਿਊ ਨੂੰ ਲੈ ਕੇ ਪਾਇਆ ਭੰਬਲਭੂਸਾ, ਪਹਿਲਾਂ 30 ਅਪ੍ਰੈਲ ਤੱਕ ਵਧਾਇਆ ਫਿਰ ਵਾਪਿਸ ਲਿਆ

    0
    4016

    ਚੰਡੀਗੜ੍ਹ. ਪੰਜਾਬ ਸਰਕਾਰ ਨੇ ਹੁਣੇ-ਹੁਣੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਅੱਜ ਥੋੜੀ ਦੇਰ ਪਹਿਲਾਂ ਹੀ ਕਰਫਿਊ ਨੂੰ 30 ਅਪ੍ਰੈਲ ਤੱਕ ਵਧਾਏ ਜਾਣ ਦੇ ਜਾਰੀ ਸਰਕਾਰੀ ਪੱਤਰ ਨੂੰ ਪੰਜਾਬ ਸਰਕਾਰ ਨੇ ਵਾਪਿਸ ਲੈ ਲਿਆ ਹੈ। ਕਰਫਿਊ ਨੂੰ ਲੈ ਕੇ ਹਾਲੇ ਕੋਈ ਵੀ ਫੈਸਲਾ ਨਹੀਂ ਲਿਆ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਪੱਤਰ ਆਪਣੇ ਵੱਖ-ਵੱਖ ਵਿਭਾਗਾਂ ਵਲੋਂ ਜਾਰੀ ਕੀਤਾ ਗਿਆ, ਜਿਸ ਵਿਚ 8 ਨੰਬਰ ਪੁਆਇੰਟ ਤੇ ਲਿਖਿਆ ਗਿਆ ਸੀ ਕਿ ਕਰਫਿਊ ਨੂੰ ਵਧਾ ਕੇ 30 ਅਪ੍ਰੈਲ ਤਕ ਕੀਤਾ ਜਾਂਦਾ ਹੈ। ਇਹ ਖਬਰਾਂ ਮੀਡੀਆਂ ਵਿਚ ਨਸ਼ਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਕ ਟਵੀਟ ਕਰਕੇ ਦੱਸਿਆ ਕਿ ਫਿਲਹਾਲ ਕਰਫਿਊ ਨਹੀਂ ਵਧਾਇਆ ਜਾ ਰਿਹਾ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।