ਨਵੀਂ ਦਿੱਲੀ | ਦੱਖਣੀ ਅਫਰੀਕਾ ‘ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਦੁਨੀਆਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੇਰੀਐਂਟ ਦੇ ਕਾਰਨ ਪਿਛਲੇ ਇਕ ਹਫ਼ਤੇ ਵਿੱਚ ਦੱਖਣੀ ਅਫ਼ਰੀਕਾ ਚ 200% ਤੋਂ ਵੱਧ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਵੇਰੀਐਂਟ ਡੈਲਟਾ ਤੋਂ ਵੀ ਜ਼ਿਆਦਾ ਖਤਰਨਾਕ ਹੈ। ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। WHO ਨੇ ਇਸ ਵੇਰੀਐਂਟ ਨੂੰ ‘ਵੇਰੀਐਂਟ ਆਫ ਕੰਸਰਨ’ ਦੀ ਸ਼੍ਰੇਣੀ ‘ਚ ਰੱਖਿਆ ਹੈ।
ਆਓ ਸਮਝੀਏ Variant of Concern ਕੀ ਹੈ?
WHO ਕਿਸ ਆਧਾਰ ‘ਤੇ ਕਿਸੇ ਵੇਰੀਐਂਟ ਨੂੰ Variant of Concern ਘੋਸ਼ਿਤ ਕਰਦਾ ਹੈ? ਵੇਰੀਐਂਟ ਆਫ ਕੰਸਰਨ ਕਿੰਨਾ ਖਤਰਨਾਕ ਹੁੰਦਾ ਹੈ ਤੇ WHO ਨੇ ਹੁਣ ਤੱਕ ਕਿੰਨੇ ਵੇਰੀਐਂਟਸ ਨੂੰ ਵੇਰੀਐਂਟ ਆਫ ਕੰਸਰਨ ਤੇ ਇੰਟਰੈਸਟ ਐਲਾਨ ਕਰ ਚੁੱਕਾ ਹੈ?
ਵੇਰੀਐਂਟ ਆਫ ਕੰਸਰਨ ਕੀ ਹੁੰਦਾ ਹੈ?
ਜਦੋਂ ਵਾਇਰਸ ਦੇ ਇਕ ਰੂਪ ਦੀ ਪਛਾਣ ਕੀਤੀ ਜਾਂਦੀ ਹੈ ਤਾਂ WHO ਉਸ ਬਾਰੇ ਹੋਰ ਜਾਣਨ ਲਈ ਇਸ ਦੀ ਨਿਗਰਾਨੀ ਕਰਦਾ ਹੈ। ਨਿਗਰਾਨੀ ਦੇ ਲਈ ਵਾਇਰਸ ਨੂੰ ਵੇਰੀਐਂਟ ਆਫ ਇੰਟਰੈਸਟ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ।
ਜੇਕਰ ਵਾਇਰਸ ਦੀ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਇਹ ਵੇਕੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਬਹੁਤ ਸੰਕਰਮਿਤ ਹੈ ਤਾਂ ਇਸ ਨੂੰ ‘ਵੇਰੀਐਂਟ ਆਫ ਕੰਸਰਨ’ ਦੀ ਕੈਟਾਗਰੀ ਵਿੱਚ ਪਾ ਦਿੱਤਾ ਜਾਂਦਾ ਹੈ।
ਕਿਵੇਂ ਕਿਸੇ ਵੇਰੀਐਂਟ ਨੂੰ ਇੰਟਰੈਸਟ ਤੇ ਕੰਸਰਨ ਐਲਾਨਿਆ ਜਾਂਦਾ ਹੈ?
ਵੇਰੀਐਂਟ ਦੀ ਕੈਟਾਗਰੀ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ ਨਿਰਧਾਰਤ ਕੀਤੀ ਜਾਂਦੀ ਹੈ। ਕਿਸੇ ਵੇਰੀਐਂਟ ਨੂੰ ਵੇਰੀਐਂਟ ਆਫ ਇੰਟਰੈਸਟ ਦੀ ਕੈਟਾਗਰੀ ਚ ਪਾਉਣ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
-ਵਾਇਰਸ ਦੀ ਮੂਲ ਬਣਤਰ ਵਿੱਚ ਜੈਨੇਟਿਕ ਬਦਲਾਅ ਹੁੰਦਾ ਹੈ। ਉਦਾਹਰਣ ਵਜੋਂ ਇਸ ਦਾ ਟ੍ਰਾਂਸਮਿਸ਼ਨ ਵਧ ਜਾਣਾ, ਬਿਮਾਰੀ ਦਾ ਪੱਧਰ ਵਧ ਜਾਣਾ, ਇਸ ‘ਤੇ ਟੀਕੇ ਦਾ ਪ੍ਰਭਾਵ ਘੱਟ ਜਾਂਦਾ ਹੈ।
-ਕਮਿਊਨਿਟੀ ਟਰਾਂਸਮਿਸ਼ਨ ਤੇ ਉਸ ਵੇਰੀਐਂਟ ਦੇ ਕਾਰਨ ਕਿਸੇ ਦੇਸ਼ ਵਿੱਚ ਨਵੇਂ ਕੇਸਾਂ ਦਾ ਵਧਣਾ।
ਵੇਰੀਐਂਟ ਆਫ ਇੰਟਰੈਸਟ ਦੇ ਵੇਰੀਐਂਟ ਦੀ ਲਗਾਤਾਰ ਨਿਗਰਾਨੀ ਤੋਂ ਬਾਅਦ WHO ਉਨ੍ਹਾਂ ਨੂੰ ਵੇਰੀਐਂਟ ਆਫ ਕੰਸਰਨ ਦੀ ਕੈਟਾਗਰੀ ‘ਚ ਪਾਉਂਦਾ ਹੈ।
ਕਈ ਵੇਰੀਐਂਟ ਅਜਿਹੇ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਨਾ ਤਾਂ ਵੇਰੀਐਂਟ ਆਫ ਇੰਟਰੈਸਟ ਚ ਪਾਇਆ ਜਾਂਦਾ ਹੈ ਤੇ ਨਾ ਹੀ ਵੇਰੀਐਂਟ ਆਫ ਕੰਸਰਨ ਦੀ ਕੈਟਾਗਰੀ ਚ। ਭਾਰਤ ਵਿੱਚ ਵੀ ਡੈਲਟਾ ਪਲੱਸ ਵੇਰੀਐਂਟ ਦੇ ਕਈ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, WHO ਨੇ ਇਸ ਵੇਰੀਐਂਟ ਨੂੰ ਕਿਸੇ ਵੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਸੀ।
ਵੇਰੀਐਂਟ ਆਫ ਕੰਸਰਨ ਕਿੰਨਾ ਖਤਰਨਾਕ ਹੈ?
ਵੇਰੀਐਂਟ ਆਫ ਕੰਸਰਨ ਵੇਰੀਐਂਟ ਆਫ ਇੰਟਰੈਸਟ ਨਾਲੋਂ ਵੱਧ ਸੰਕਰਮਿਤ ਹੈ। ਨਾਲ ਹੀ ਵੇਰੀਐਂਟ ਆਫ ਕੰਸਰਨ ਬ੍ਰੇਕਥਰੂ ਮਾਮਲਿਆਂ ਨੂੰ ਵਧਾ ਸਕਦਾ ਹੈ ਅਤੇ ਵੈਕਸੀਨ ਦੇ ਅਸਰ ਨੂੰ ਵੀ ਘਟਾ ਸਕਦਾ ਹੈ। ਹੁਣ ਤੱਕ, WHO ਨੇ ਕੋਰੋਨਾ ਵਾਇਰਸ ਦੇ 4 ਵੇਰੀਐਂਟ- ਅਲਫ਼ਾ, ਬੀਟਾ, ਗਾਮਾ ਤੇ ਡੈਲਟਾ ਨੂੰ ਵੇਰੀਐਂਟ ਆਫ ਕੰਸਰਨ ਘੋਸ਼ਿਤ ਕੀਤਾ ਹੈ। ਇਨ੍ਹਾਂ ਵੇਰੀਐਂਟਸ ਨੇ ਵੱਖ-ਵੱਖ ਦੇਸ਼ਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਭਾਰਤ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਡੈਲਟਾ ਵੇਰੀਐਂਟ ਕਾਰਨ ਹੀ ਆਈ ਸੀ।
ਇਸ ਤੋਂ ਇਲਾਵਾ ਵੇਰੀਐਂਟ ਆਫ ਇੰਟਰੈਸਟ ita, iota, kappa, zeta, epsilon ਤੇ theta ਨੂੰ ਵੀ ਰੱਖਿਆ ਗਿਆ ਸੀ ਪਰ ਇਨ੍ਹਾਂ ਵੇਰੀਐਂਟਸ ਦਾ ਪ੍ਰਭਾਵ ਘਟਣ ਤੋਂ ਬਾਅਦ ਇਨ੍ਹਾਂ ਨੂੰ ਇਸ ਸੂਚੀ ਵਿੱਚੋਂ ਹਟਾ ਦਿੱਤਾ ਗਿਆ।
WHO ਨੇ ਹੁਣ ਤੱਕ ਕਿੰਨੇ ਵੇਰੀਐਂਟਸ ਨੂੰ ਕੰਸਰਨ ਤੇ ਇੰਟਰੈਸਟ ਐਲਾਨਿਆ ਹੈ?
WHO ਸਮੇਂ-ਸਮੇਂ ‘ਤੇ ਇਸ ਦੀ ਸਮੀਖਿਆ ਕਰਕੇ ਵੇਰੀਐਂਟਸ ਨੂੰ ਕੰਸਰਨ ਤੇ ਇੰਟਰੈਸਟ ਦੀ ਸ਼੍ਰੇਣੀ ਨਾਲ ਜੋੜਦਾ ਤੇ ਘਟਾਉਂਦਾ ਰਹਿੰਦਾ ਹੈ। ਕਿਸੇ ਵੇਰੀਐਂਟ ਦੀ ਕੈਟਾਗਰੀ ਨੂੰ ਬਦਲਣ ਤੋਂ ਪਹਿਲਾਂ, ਤਕਨੀਕੀ ਸਲਾਹਕਾਰ ਗਰੁੱਪ ਇਸ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦਾ ਹੈ। ਵੇਰੀਐਂਟ ਦੀ ਸ਼੍ਰੇਣੀ ਬਦਲਣ ਦਾ ਫੈਸਲਾ ਗਰੁੱਪ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਹੀ ਲਿਆ ਜਾਂਦਾ ਹੈ।
ਮਿਊਟੇਸ਼ੰਸ ਤੇ ਵੇਰੀਐਂਟਸ ਕੀ ਹਨ?
ਮਿਊਟੇਸ਼ੰਸ ਯਾਨੀ ਵਾਇਰਸ ਦੇ ਮੂਲ ਜੀਨੋਮਿਕ ਢਾਂਚੇ ਵਿੱਚ ਹੋਣ ਵਾਲੇ ਬਦਲਾਅ। ਇਹ ਬਦਲਾਅ ਹੀ ਵਾਇਰਸ ਨੂੰ ਨਵਾਂ ਰੂਪ ਦਿੰਦੇ ਹਨ, ਜਿਸ ਨੂੰ ਵੇਰੀਐਂਟਸ ਕਿਹਾ ਜਾਂਦਾ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ